ਸ਼੍ਰੀਮਤੀ ਸਵਰਨ ਰਾਣੀ ਦੇ ਭੋਗ ਤੇ ਵਿਸ਼ੇਸ਼

ਸ੍ਰੀਮਤੀ ਸਵਰਨ ਰਾਣੀ ਧਾਰਮਿਕ ਖਿਆਲਾਂ ਦੇ ਇਨਸਾਨ ਸਨ। ਜਿਨ੍ਹਾਂ ਦਾ ਜਨਮ ਇਕ ਬਹੁਤ ਵੱਡੇ ਖ਼ਾਨਦਾਨੀ ਪਰਿਵਾਰ ਵਿੱਚ ਹੋਇਆ। ਉਸ ਤੋਂ ਬਾਅਦ ਉਹਨਾਂ ਦਾ ਵਿਆਹ ਸ਼੍ਰੀ ਸ਼ਾਮ ਲਾਲ ਜੋ ਕਿ ਇਕ ਨੇਕ ਦਿਲ ਇਨਸਾਨ ਸਨ ਨਾਲ ਸਰਹੰਦ ਵਿਖੇ ਹੋਇਆ। ਜਿਥੇ ਪੂਰਾ ਸ਼ਹਿਰ ਉਹਨਾਂ ਦਾ ਸਨਮਾਨ ਕਰਦਾ ਸੀ ਉਥੇ ਹੀ ਉਹ ਵੀ ਪੂਰੇ ਸ਼ਹਿਰ ਦਾ  ਸਨਮਾਨ ਕਰਦੀ ਸੀ। ਉਹ ਇਕ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਹਮੇਸ਼ਾ ਨਾਮ ਦਾ ਜਾਪ ਕਰਨ ਵਾਲੇ ਸਨ। ਉਹ ਮਿੱਠ ਬੋਲੜੇ ਸੁਭਾਅ ਦੀ ਮਾਲਕ ਜਿਸ ਵਿੱਚ ਫੁੱਲਾਂ ਵਰਗੀ ਨਜਾਕਤ, ਖੂਬਸੂਰਤੀ ਅਤੇ ਮਹਿਕ, ਰੁੱਖਾ ਵਰਗਾ ਜੇਰਾ, ਪਾਣੀਆਂ ਵਰਗੀ ਪਵਿਤਰਤਾ, ਪੌਣ ਵਰਗੀ ਰਵਾਨਗੀ, ਧਰਤੀ ਵਰਗੀ ਸਹਿਣਸੀਲਤਾ ਝਲਕਦੀ ਸੀ। ਉਹ ਹਮੇਸ਼ਾ ਹੀ ਸ਼ਹਿਰ ਦੇ ਸਾਂਝੇ ਕੰਮ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਦੇ ਸਨ। ਪਰ ਭਾਵੀ ਨੂੰ ਕੁਝ ਹੋਰ ਮਨਜੂਰ ਸੀ ਅਚਾਨਕ ਹੀ ਸੰਖੇਪ ਬੀਮਾਰੀ ਤੋ ਬਾਅਦ ਉਹਨਾਂ ਦਾ ਸ਼ਰੀਰ ਡਾਊਨ ਹੋ ਗਿਆ ਪਰ ਪਰਿਵਾਰ ਨੇ ਉਸਨੂੰ ਬਚਾਉਣ ਖਾਤਰ ਉਸਨੂੰ ਵੱਡੇ ਵੱਡੇ ਹਸਪਤਾਲਾਂ ਵਿੱਚ ਦਖਾਇਆ ਗਿਆ। ਪਰਿਵਾਰ ਵਲੋਂ ਬਹੁਤ ਸੇਵਾ ਕਰਨ ਤੋ ਬਾਅਦ ਵੀ ਰਿਕਵਰੀ ਨਹੀ ਹੋ ਸਕੀ ਤੇ ਮਿਤੀ 10-01 -2025 ਦਿਨ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ ਹਨ। ਜਦੋਂ ਪਰਿਵਾਰ, ਮਿੱਤਰਾ- ਦੋਸਤਤਾਂ ਅਤੇ ਰਿਸਤੇਦਾਰਾਂ ਨੂੰ ਇਹ ਦੁੱਖਦਾਈ ਖੱਬਰ ਦਾ ਪਤਾ ਚੱਲਿਆ ਤਾਂ ਉਹਨਾਂ ਤੇ ਦੁੱਖਾ ਦਾ ਪਹਾੜ ਟੁੱਟ ਗਿਆ। ਪੂਰੇ ਪਰਿਵਾਰ ਅਤੇ ਸਹਿਰ ਵਿੱਚ ਮਾਤਮ ਛਾ ਗਿਆ।ਉਸ ਧਾਰਮਿਕ ਖਿਆਲਾਂ ਦੀ ਸਖਸੀਅਤ ਦੀ ਅੰਤਿਮ ਅਰਦਾਸ ਅਤੇ ਰਸਮ ਪਗੜੀ ਮਾਤਾ ਸ੍ਰੀ ਨੈਣਾ ਦੇਵੀ ਮੰਦਿਰ ਹਾਲ ਸਰਹੰਦ ਸ਼ਹਿਰ ਵਿਖੇ 21/01/2025 ਨੂੰ ਦੁਪਹਿਰ 1.00 ਵਜੇ ਤੋ 2.00 ਵਜੇ ਤੱਕ ਹੋਵੇਗੀ ਸੋ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ