ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਡੇਰਾ ਬਾਬਾ ਪੁਸ਼ਪਾ ਨੰਦ ਉਦਾਸੀ ਮੁੱਲਾਂਪੁਰ ਵਿਖੇ ਮਾਘ ਮਹੀਨੇ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਭਾਈ ਗੁਰਜੀਤ ਸਿੰਘ ਕਾਹਲੋ ਯੂਐਸਏ ਨੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ ਮਹਾਰਾਜ ਦੇ ਪਾਵਨ ਚਰਨ ਪਸਾਰੇ।
ਇਸ ਮੌਕੇ ਤੇ ਬਾਬਾ ਬਲਵਿੰਦਰ ਦਾਸ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮਹਾਕੁੰਭ ਜੋ ਪ੍ਰਯਾਗਰਾਜ ਦੀ ਧਰਤੀ ਤੇ ਚੱਲ ਰਿਹਾ ਹੈ ਉਸ ਪਾਵਨ ਅਸਥਾਨ ਤੇ ਚੱਲ ਰਹੀਆਂ ਲੰਗਰਾਂ ਦੀਆਂ ਸੇਵਾਵਾਂ ਲਈ ਜਿਨਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਉਹਨਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ 29 ਜਨਵਰੀ ਅਤੇ ਦੋ ਤਿੰਨ ਫਰਵਰੀ ਦੇ ਕੁੰਭ ਵਿਖੇ ਪਾਵਨ ਇਸ਼ਨਾਨ ਜਰੂਰ ਕਰਨ ਤਾਂ ਕਿ ਸਾਡੇ ਮਨ ਨੂੰ ਸ਼ਾਂਤੀ ਮਿਲ ਸਕੇ ਅਤੇ ਸੰਸਾਰ ਦਾ ਭਲਾ ਹੋ ਸਕੇ।
ਇਸ ਮੌਕੇ ਤੇ ਬਾਬਾ ਬਲਵਿੰਦਰ ਦਾਸ ਜੀ ਨੇ ਸਟੇਟ ਐਵਾਰਡੀ ਨੌਰੰਗ ਸਿੰਘ ਨੂੰ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਨ ਦਾ ਮੀਡੀਆ ਕੁਆਰਡੀਨੇਟਰ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਰਜੇਸ਼ ਸਿੰਗਲਾ ਪ੍ਰੈਸ ਸਕੱਤਰ ਆੜਤੀ ਐਸੋਸੀਏਸ਼ਨ ਪੰਜਾਬ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁੱਚਾ ਸਿੰਘ ਯੂਐਸਏ, ਗੁਰਮੀਤ ਸਿੰਘ ਯੂਐਸਏ, ਪਰਮਜੀਤ ਸਿੰਘ ਐਮਸੀ, ਸੰਤ ਬਾਬਾ ਭਵਿੰਦਰ ਦਾਸ ਜੰਡਪੁਰ, ਬਾਬਾ ਹਰੀ ਦਾਸ ਜੀ ਬੱਲਾ ਖੋਟ, ਦਵਿੰਦਰ ਸਿੰਘ ਵਾਲੀਆ ਹੀਰਾ ਟਰਾਂਸਪੋਰਟ, ਕੁਲਵੀਰ ਸਿੰਘ ਭਲਵਾਨ, ਹਰਦੀਪ ਸਿੰਘ, ਅਵਤਾਰ ਸਿੰਘ, ਪੰਡਿਤ ਤਾਰਾ ਚੰਦ, ਪੰਡਿਤ ਅਮਰਨਾਥ, ਜੀਤੂ ਸੰਤਰੀ ਮਥੁਰਾ, ਵਰਿੰਦਰ ਸਿੰਘ ਪੰਚ, ਕਸ਼ਮੀਰਾ ਸਿੰਘ ਸਰਪੰਚ, ਨਛੱਤਰ ਸਿੰਘ, ਬਿੰਦਰ ਸੇਖੋ, ਵਿਜੇ ਕੁਮਾਰ ਜੇਈ, ਗੁਰਦੀਪ ਸਿੰਘ ਨੌਲਖਾ, ਗੁਰਵਿੰਦਰ ਸਿੰਘ ਮੁਧੋ ਐਡਵੋਕੇਟ, ਮਨਵਿੰਦਰ ਸਿੰਘ ਐਡਵੋਕੇਟ, ਰਮਨਵੀਰ ਸਿੰਘ ਮੋਗਾ ਅਤੇ ਅਮਨਦੀਪ ਸਿੰਘ ਇਕਲੋਹਾ ਹਾਜਰ ਸਨ।