
ਸਰਹਿੰਦ, ਥਾਪਰ:
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋਈ 14 ਵੀਂ ਨੈਸ਼ਨਲ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ ਵਿਚ ਫਤਿਹਗੜ੍ਹ ਸਾਹਿਬ ਪੁਲਿਸ ਦੀ ਇੰਸਪੈਕਟਰ ਡਾ. ਸ਼ਕੁੰਤ ਚੌਧਰੀ ਨੇ 3 ਗੋਲਡ ਮੈਡਲ ਜਿੱਤੇ।ਉਹਨਾਂ ਦੀ ਇਸ ਜਿੱਤ ਤੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਸਟਾਫ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਨੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ।
