ਆਰੀਆ ਸਮਾਜ ਮੰਦਿਰ ਵਿੱਚ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ

ਸਰਹਿੰਦ,4 ਸਤੰਬਰ, ਥਾਪਰ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਫਿਜਿਓਥਰੈਪੀ ਵਿਭਾਗ ਦੇ ਡੀਨ ਡਾ. ਪੰਕਜਪ੍ਰੀਤ ਸਿੰਘ ਅਤੇ ਐੱਚ.ਓ.ਡੀ ਡਾ. ਸੁਪ੍ਰੀਤ ਬਿੰਦਰਾ ਅਤੇ ਉਹਨਾਂ ਦੇ ਟ੍ਰੇਨਰ ਡਾਕਟਰਾਂ ਵਲੋਂ ਆਰੀਆ ਸਮਾਜ ਮੰਦਿਰ ਰਾਜਪੁਰਾ ਟਾਊਨ ਵਿਖੇ ਤਿੰਨ ਦਿਨ ਦਾ ਫ੍ਰੀ ਫਿਜ਼ੀਓ ਥੈਰੇਪੀ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾ ਨੌਜਵਾਨਾਂ ਨੇ ਆਪਣੀ ਬਿਮਾਰੀਆਂ ਸਬੰਧੀ ਇਲਾਜ ਕਰਵਾਇਆ।ਓਹਨਾ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਅਤੇ ਫਾਸਟ ਫੂਡ ਨੇ ਅਨੇਕਾਂ ਪ੍ਰਕਾਰ ਦੀਆਂ ਸਰੀਰਿਕ ਬਿਮਾਰੀਆਂ ਨੂੰ ਜਨਮ ਦਿੱਤਾ ਹੈ।ਓਹਨਾ ਕਿਹਾ ਕਿ ਫਿਜ਼ੀਓਥੈਰੇਪੀ ਵਿਧੀ ਰਾਹੀਂ ਅਸੀ ਸਰਜਰੀ ਅਤੇ ਦਵਾਈਆਂ ਤੋ ਬੱਚ ਸਕਦੇ ਹਾਂ।ਉਹਨਾਂ ਕਿਹਾ ਹੈ ਅੱਜ ਦੇ ਆਧੁਨਿਕ ਯੁੱਗ ਵਿੱਚ ਮੋਬਾਇਲ ਫੋਨ ਦਾ ਪ੍ਰਚਲਨ ਬਹੁਤ ਵੱਧ ਗਿਆ ਹੈ,ਛੋਟੇ ਬੱਚੇ ਤੋਂ ਲੈ ਕੇ ਹਰ ਉਮਰ ਦੇ ਲੋਕ ਮੋਬਾਇਲ ਦੀ ਵੱਧ ਵਰਤੋਂ ਕਰਨ ਲੱਗ ਪਏ ਹਨ।ਉਹਨਾਂ ਇਹ ਵੀ ਕਿਹਾ ਕਿ ਮੋਬਾਇਲ ਜਿੱਥੇ ਸਾਡੀ ਅੱਖਾਂ ਤੇ ਅਸਰ ਪਾਉਂਦਾ ਹੈ ਉੱਥੇ ਸਰਵਾਇਕਲ ਅਤੇ ਦਿਮਾਗੀ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ।ਉਹਨਾਂ ਮਾਪਿਆਂ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਦੂਰ ਰੱਖਦੇ ਹੋਏ ਸਰੀਰ ਪੱਖੋਂ ਤੰਦਰੁਸਤ ਅਤੇ ਖੁਸ਼ਹਾਲ ਬਣਾਉਣ।ਇਸ ਮੌਕੇ ਰਾਜੀਵ ਸਚਦੇਵਾ ਚੇਅਰਮੈਨ,ਅਨਿਲ ਕੁਮਾਰ,ਰਾਜੇਸ਼ਵਰ ਆਰੀਆ,ਅਸ਼ੋਕ ਛਾਬੜਾ,ਵਿਜੇ ਅਰੋੜਾ ਆਦਿ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *