
ਫ਼ਤਿਹਗੜ੍ਹ ਸਾਹਿਬ , ਥਾਪਰ: ਪੰਜਾਬ ਨੈਸ਼ਨਲ ਬੈਂਕ ਬਡਾਲੀ ਅੱਲਾ ਸਿੰਘ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਹ ਪਾਠ ਬੈਂਕ ਦੀ ਚੜ੍ਹਦੀ ਕਲਾ ਵਾਸਤੇ ਕਰਵਾਏ ਗਏ। ਜਿਸ ਵਿੱਚ ਸਰਕਲ ਹੈਡ ਮੋਹਾਲੀ ਸਰਕਲ ਵਿਸ਼ਵੋਜੀਤ ਬਿਸਵਾਲ ਡੀਜੀਐਮ, ਸਰਕਲ ਡਿਪਟੀ ਹੈਡ ਦੀਪਕ ਸਿੰਘ ਏਜੀਐਮ ,ਐਚ ਆਰ ਹੈਡ ਗੁਲਸ਼ਨ ਵਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ।ਇਸ ਮੌਕੇ ਤੇ ਉਹਨਾਂ ਨੇ ਬ੍ਰਾਂਚ ਬਡਾਲੀ ਅਲਾ ਸਿੰਘ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਬਰਾਂਚ ਬਹੁਤ ਹੀ ਵੱਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ।ਇਸ ਮੌਕੇ ਤੇ ਬਰਾਂਚ ਹੈਡ ਗੁਰਮੀਤ ਕੌਰ ਸੀਨੀਅਰ ਬਰਾਂਚ ਮਨੇਜਰ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਟੇਟ ਐਵਾਰਡੀ ਨੌਰੰਗ ਸਿੰਘ, ਦੀਪਕ ਬਾਂਸਲ ,ਮਨੀਸ਼ ਬਾਂਸਲ, ਗੁਰਮੀਤ ਸਿੰਘ ,ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਸਮੇਤ ਮਾਰਕੀਟ ਕਮੇਟੀ ਬਡਾਲੀ ਅੱਲਾ ਸਿੰਘ ਦੇ ਪਤਵੰਤੇ ਸੱਜਣ ਅਤੇ ਬਰਾਂਚ ਬਡਾਲੀ ਅੱਲਾ ਸਿੰਘ ਪੀਐਨਬੀ ਦਾ ਸਮੁੱਚਾ ਸਟਾਫ ਹਾਜ਼ਰ ਸੀ।
