ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਖ਼ੁਸ਼ੀ ਵਿੱਚ ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਨੇ ਕਰਵਾਇਆ ਵਿਸ਼ਾਲ ਜਾਗਰਣ

ਉਦੇ ਧੀਮਾਨ, ਬੱਸੀ ਪਠਾਣਾ : ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਖੁਸ਼ੀ ਵਿੱਚ ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਵੱਲੋ ਸੰਸਥਾ ਦੇ ਪ੍ਰਧਾਨ ਅਮਿਤ ਗੋਇਲ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿੱਖੇ ਸ਼੍ਰੀ ਹਨੂੰਮਾਨ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ। ਜਿਸ ਵਿੱਚ ਡੇਰਾ ਬਾਬਾ ਬੁੱਧ ਦਾਸ ਜੀ ਡੇਰਾ ਮਹੰਤ ਤੇ ਕਾਗਰਸ ਕਮੇਟੀ ਦੇ ਜਿਲ੍ਹਾ ਕਾਰਜਕਾਰਨੀ ਪ੍ਰਧਾਨ ਡਾ. ਸਿਕੰਦਰ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਭਾਜਪਾ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ ਤੇ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ,ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ,ਮਹਾਂਕਾਲ ਬਲੱਡ ਸੇਵਾ ਖੰਨਾ ਦੇ ਪ੍ਰਧਾਨ ਰਾਹੁਲ ਗਰਗ ਬਾਵਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਆਪ ਆਗੂ ਅਸ਼ੌਕ ਟੁਲਾਨੀ, ਸ਼੍ਰੀ ਬਾਂਕੇ ਬਾਬਾ ਤਟਿਆ ਸਥਾਨ ਸ਼੍ਰੀ ਧਾਮ ਵਰਿੰਦਾਵਨ,ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ ਵੱਲੋ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਪ੍ਰਸਿੱਧ ਭਜਨ ਗਾਇਨ ਪੰਡਿਤ ਕਪਿਲ ਸ਼ਰਮਾ ਦਿਵਯ ਚੈਨਲ ਵਾਲੇਆ ਵੱਲੋ ਸ਼੍ਰੀ ਬਾਲਾ ਜੀ ਮਹਾਰਾਜ ਦੇ ਭਜਨਾਂ ਦਾ ਗੁਣਗਾਨ ਕੀਤਾ ਤੇ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।ਇਸ ਮੌਕੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਕਰਵਾਉਣ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਬਾਲਾ ਜੀ ਦਾ ਅਸ਼ੀਰਵਾਦ ਸਾਡੇ ਸਾਰਿਆਂ ‘ਤੇ ਬਣਿਆ ਰਹੇ ਅਤੇ ਅਸੀਂ ਕਾਮਯਾਬ ਹੁੰਦੇ ਰਹੀਏ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਧਾਰਮਿਕ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ, ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਕੰਪਿਊਟਰ, ਵਟਸਐਪ ਆਦਿ ਵਿੱਚ ਰੁੱਝ ਗਈ ਹੈ, ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਬਦਲਾਅ ਜ਼ਰੂਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਬਾਲਾ ਜੀ ਦੇ ਦਰਬਾਰ ਵਿੱਚ ਜੋ ਵੀ ਵਿਅਕਤੀ ਸੱਚੇ ਮਨ ਅਤੇ ਸ਼ਰਧਾ ਨਾਲ ਬੇਨਤੀ ਕਰਦਾ ਹੈ, ਉਸ ਦੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ। ਕੋਈ ਵੀ ਸ਼ਰਧਾਲੂ ਉਦਾਸ ਨਹੀਂ ਵਾਪਿਸ ਪਰਤਦਾ। ਬਾਲਾਜੀ ਮਹਾਰਾਜ ਨੂੰ ਸੱਚੇ ਮਨ ਨਾਲ ਯਾਦ ਕਰਨ ਨਾਲ ਹਮੇਸ਼ਾ ਜਿੱਤ ਪ੍ਰਾਪਤ ਹੁੰਦੀ ਹੈ। ਜਿਸ ਭਗਤ ਦਾ ਹੱਥ ਬਾਲਾ ਜੀ ਫੜ ਲੈਂਦੇ ਹਨ ਉਸ ਦਾ ਸਾਥ ਕਦੇ ਨਹੀਂ ਛੱਡਦੇ। ਸ਼੍ਰੀ ਬਾਲਾਜੀ ਦੇ ਦਰਬਾਰ ਵਿੱਚ ਹਾਜਰੀ ਲਗਾਉਣ ਨਾਲ ਹਰ ਵਰਗ ਦੇ ਸ਼ਰਧਾਲੂਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਇਸ ਮੌਕੇ ਨਵਨੀਨ ਗੁਪਤਾ ਮੀਤ ਪ੍ਰਧਾਨ, ਪਰਵੀਨ ਕੁਮਾਰ ਸੱਕਤਰ, ਰਾਕੇਸ਼ ਕੁਮਾਰ ਮੀਤ ਸਕੱਤਰ, ਰਾਜੇਸ਼ ਕੁਮਾਰ ਖਜਾਨਚੀ, ਦੀਪਕ ਮਿੱਤਲ ਪ੍ਰਚਾਰ ਸੱਕਤਰ, ਮੈਬਰ ਰਾਜਨ ਸਿਆਲ,ਮਨੋਜ ਕੁਮਾਰ ਮਹਿਰਾ, ਗੋਰਵ ਗੋਇਲ, ਗੋਲਡੀ ਗੁਰਾਨੀ, ਵਿਕਾਸ ਮਿੱਤਲ, ਸੂਰਜ ਕੁਮਾਰ, ਸਾਹਿਲ ਕੁਮਾਰ, ਦਿਨੇਸ਼ ਕੁਮਾਰ, ਓਮ ਪ੍ਰਕਾਸ਼ ਗੌਤਮ,ਬਲਰਾਮ ਚਾਵਲਾ,ਓਮ ਪ੍ਰਕਾਸ਼ ਤਾਂਗੜੀ, ਮਨੋਜ ਭੰਡਾਰੀ, ਕੌਂਸਲਰ ਰਾਜ ਕੁਮਾਰ ਪੂਰੀ,ਹਰਭਜਨ ਸਿੰਘ ਨਾਮਧਾਰੀ, ਗੁਰਵਿੰਦਰ ਸਿੰਘ ਮਿੰਟੂ,ਮੋਹਿਤ ਝਾਂਜੀ, ਉਦੇ ਧੀਮਾਨ, ਮਨੀਸ਼ ਸ਼ਰਮਾਂ, ਵਿਜੈ ਕੁਮਾਰ, ਰਾਜ ਕੁਮਾਰ ਰਾਜੂ ਮੰਡੀ ਗੋਬਿੰਦਗੜ੍ਹ, ਹਨੀ ਸਿਆਲ, ਓਮ ਪ੍ਰਕਾਸ਼ ਗੌਤਮ, ਐਡਵੋਕੇਟ ਅੰਕੁਸ਼ ਖੱਤਰੀ, ਦੀਵਲ ਕੁਮਾਰ ਹੈਰੀ, ਪੰਕਜ਼ ਭਨੋਟ, ਨਰੇਸ਼ ਗੌਤਮ, ਬਲਰਾਮ ਚਾਵਲਾ, ਭਾਰਤ ਭੂਸ਼ਨ ਸਚਦੇਵਾ, ਰੁਪਿੰਦਰ ਸੁਰਜਨ ਜੇਈ ਬਿਜਲੀ ਵਿਭਾਗ, ਦਲੀਪ ਕੁਮਾਰ ਦੀਪੂ, ਪੰਡਿਤ ਮਨੀ ਮਿਸ਼ਰਾ, ਪੁਨੀਤ ਗੋਇਲ, ਬਨੀਤ ਕੁਮਾਰ ਭੱਲਾ, ਹਰੀਸ਼ ਕੁਮਾਰ, ਹਿਤੇਸ਼ ਸ਼ਰਮਾ ਹੈਰੀ, ਸ਼ੈਂਕੀ ਤਾਂਗੜੀ,ਵਿਸ਼ਵ ਗਾਬਾ,ਅਮਿਤ ਸ਼ਰਮਾ ਪਿੰਡ ਫਤਿਹਪੁਰ,ਸੰਜੈ ਸਿਆਲ, ਭਾਰਤ ਭੂਸ਼ਨ ਸ਼ਰਮਾਂ ਭਰਤੀ, ਸੰਜੀਵ ਦੁੱਗਲ,ਡਿਕਸੀ ਕਪਲਿਸ, ਚੇਤਨਾ ਸਿਆਲ, ਡੋਲੀ ਸਿਆਲ, ਸਾਕਸ਼ੀ ਗੋਇਲ, ਮੋਨਿਕਾ ਮਿੱਤਲ, ਰਿਤੂ ਮਿੱਤਲ, ਨਿਹਾਰਿਕਾ ਮਿੱਤਲ, ਗੂੜ੍ਹੀਆ ਕੁਮਾਰੀ, ਪਾਇਲ ਚੁੱਘ, ਵਿਨੂ ਗੁਪਤਾ, ਸ਼ਾਲੂ ਮਹਿਰਾ, ਮੀਤੂ, ਸੋਨੀਆ, ਪੂਜਾ ਗਰਗ, ਮੋਨਿਕਾ ਵਰਮਾ, ਕਵਿਤਾ ਟੁਲਾਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *