ਉਦੇ ਧੀਮਾਨ, ਬੱਸੀ ਪਠਾਣਾ : ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵਲੋਂ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ‘ਚ ਮੰਦਰ ਵਿੱਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਸ਼ੁਭ ਮੌਕੇ ‘ਤੇ ਵਿਸ਼ਾਲ ਸ਼੍ਰੀ ਹਨੂੰਮਾਨ ਜਾਗਰਣ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਲਗਵਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੇ ਸਮੂਹ ਮੈਂਬਰਾਂ ਦਾ ਰਾਮ ਮੰਦਰ ਕਮੇਟੀ ਵੱਲੋ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ| ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਿਤ ਗੋਇਲ ਨੇ ਕਿਹਾ ਕਿ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਹਿੰਦੂ ਧਰਮ ਨੂੰ ਮੁੱਖ ਰੱਖਦਿਆਂ ਹੋਏ ਰਾਮ ਮੰਦਰ ਵਿੱਖੇ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਵਧਾਈ ਦਿਤੀ ਅਤੇ ਰਾਮ ਮੰਦਰ ਕਮੇਟੀ ਵਲੋਂ ਕਰਵਾਏ ਗਏ ਵਿਸ਼ਾਲ ਸ਼੍ਰੀ ਹਨੂੰਮਾਨ ਜਾਗਰਣ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਿਤ ਗੋਇਲ ਪ੍ਰਧਾਨ,ਨਵਨੀਨ ਗੁਪਤਾ ਮੀਤ ਪ੍ਰਧਾਨ, ਪਰਵੀਨ ਕੁਮਾਰ ਸੱਕਤਰ, ਰਾਕੇਸ਼ ਕੁਮਾਰ ਮੀਤ ਸਕੱਤਰ, ਰਾਜੇਸ਼ ਕੁਮਾਰ ਖਜਾਨਚੀ, ਦੀਪਕ ਮਿੱਤਲ ਪ੍ਰਚਾਰ ਸੱਕਤਰ, ਮੈਬਰ ਰਾਜਨ ਸਿਆਲ,ਮਨੋਜ ਕੁਮਾਰ ਮਹਿਰਾ, ਗੋਰਵ ਗੋਇਲ, ਵਿਕਾਸ ਮਿੱਤਲ, ਸੂਰਜ ਕੁਮਾਰ, ਸੰਜੈ ਕੁਮਾਰ ਸਿਆਲ,ਸਾਹਿਲ ਕੁਮਾਰ, ਦਿਨੇਸ਼ ਕੁਮਾਰ, ਹਨੀ ਸਿਆਲ, ਐਡਵੋਕੇਟ ਅੰਕੁਸ਼ ਖੱਤਰੀ, ਦੀਵਲ ਕੁਮਾਰ ਹੈਰੀ, ਪੰਕਜ਼ ਭਨੋਟ, ਰਾਜਨ ਭੱਲਾ, ਦੁਸ਼ਯੰਤ ਸ਼ੁਕਲਾ, ਹਿਤੇਸ਼ ਸ਼ੁੱਕਲਾ,ਡਿਕਸੀ ਕਪਲਿਸ, ਚੇਤਨਾ ਸਿਆਲ, ਡੋਲੀ ਸਿਆਲ, ਸਾਕਸ਼ੀ ਗੋਇਲ, ਮੋਨਿਕਾ ਮਿੱਤਲ, ਰਿਤੂ ਮਿੱਤਲ, ਨਿਹਾਰਿਕਾ ਮਿੱਤਲ, ਗੂੜ੍ਹੀਆ ਕੁਮਾਰੀ, ਪਾਇਲ ਚੁੱਘ, ਵਿਨੂ ਗੁਪਤਾ,ਮੀਤੂ, ਸੋਨੀਆ, ਪੂਜਾ ਗਰਗ ਹਾਜ਼ਰ ਸਨ|