ਉਦੇ ਧੀਮਾਨ, ਬੱਸੀ ਪਠਾਣਾ : ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਜਨਮ ਉਤਸਵ ਨੂੰ ਸਮਰਪਿਤ ਮੰਦਰ ਵਿੱਖੇ ਸ਼੍ਰੀ ਹਨੂੰਮਾਨ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਬਾਬਾ ਦਾ ਵਿਸ਼ਾਲ ਦਰਬਾਰ ਸਜਾਇਆ ਗਿਆ।ਜਾਗਰਣ ਦੀ ਸ਼ੁਰੂਆਤ ਮੰਦਰ ਦੇ ਮੁੱਖ ਪੂਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਵੱਲੋ ਪੂਜਾ ਅਰਚਨਾ ਅਤੇ ਜੋਤ ਜਗਾ ਕੇ ਕੀਤੀ ਗਈ।ਜਾਗਰਣ ਵਿੱਚ ਇਕੱਤਰ ਹੋਈ ਸ਼ਰਧਾਲੂਆਂ ਦੀ ਭਾਰੀ ਭੀੜ ਦਰਮਿਆਨ ਜਿਲ੍ਹਾ ਫ਼ਤਹਿਗੜ ਸਾਹਿਬ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਭਜਨ ਗਾਇਕਾ ਮੀਨੂ ਅਰੋੜਾ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਗਣਪਤੀ, ਸ਼ਿਵ ਸ਼ੰਕਰ, ਮਾਤਾ ਰਾਣੀ, ਬਾਲਾ ਜੀ, ਖਾਟੂ ਸ਼ਿਆਮ ਬਾਬਾ ਦੇ ਇੱਕ ਤੋਂ ਬਾਅਦ ਇੱਕ ਭਜਨ ਗਾ ਕੇ ਪੂਰੇ ਪੰਡਾਲ ਨੂੰ ਭਗਤੀ ਦੇ ਗੀਤਾਂ ਨਾਲ ਨਿਹਾਲ ਕੀਤਾ। ਔਰਤਾਂ ਅਤੇ ਬੱਚਿਆਂ ਸਮੇਤ ਮਰਦ ਵੀ ਉਨ੍ਹਾਂ ਦੇ ਭਜਨ ‘ਤੇ ਨੱਚਦੇ ਨਜ਼ਰ ਆਏ। ਸਮਾਗਮ ਦੌਰਾਨ ਕਾਗਰਸ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਉਮੀਦਵਾਰ ਡਾ.ਅਮਰ ਸਿੰਘ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਭਾਜਪਾ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ ਕੁਲਦੀਪ ਸਿੰਘ ਸਿੱਧੂਪੁਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਸਮਾਜ ਸੇਵੀ ਡਾ.ਮਨੋਹਰ ਸਿੰਘ, ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ, ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਸੰਸਥਾ ਦੇ ਪ੍ਰਧਾਨ ਅਮਿਤ ਗੋਇਲ ਤੇ ਸਮੂਹ ਮੈਬਰ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ, ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ ,ਆਪ ਆਗੂ ਹਰਭਜਨ ਸਿੰਘ ਨਾਮਧਾਰੀ , ਸਮਾਜ ਸੇਵੀ ਅਨੂਪ ਸਿੰਗਲਾ, ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਤੇ ਸਮੂਹ ਮੈਬਰ,ਲਾਈਨਜ ਕਲੱਬ ਦੇ ਸਾਬਕਾ ਪ੍ਰਧਾਨ ਸਤਪਾਲ ਭਨੋਟ, ਸਮਾਜ ਸੇਵੀ ਓਮ ਪ੍ਰਕਾਸ਼ ਤਾਂਗੜੀ, ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ, ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਪ੍ਰੈੱਸ ਸਕੱਤਰ ਰਾਜਨ ਭੱਲਾ,ਡਾ.ਦੀਵਾਨ ਧੀਰ, ਐਡਵੋਕੇਟ ਅੰਕੁਸ਼ ਖੱਤਰੀ, ਦੀਵਲ ਕੁਮਾਰ ਹੈਰੀ, ਪੰਕਜ਼ ਭਨੋਟ, ਨੇ ਸਾਰੇ ਮਹਿਮਾਨਾਂ ਦਾ ਜੈ ਸ਼੍ਰੀ ਰਾਮ ਦੇ ਪਟਕੇ ਪਾਕੇ ਸਵਾਗਤ ਕੀਤਾ। ਜਾਗਰਣ ਮੌਕੇ ਸ਼੍ਰੀ ਹਨੂੰਮਾਨ ਜੀ ਨੂੰ 56 ਤਰ੍ਹਾਂ ਦੇ ਪਕਵਾਨਾ ਦੇ ਭੋਗ ਲਗਾਏ ਗਏ। ਇਸ ਦੌਰਾਨ ਸ਼ਰਧਾਲੂਆਂ ਨੇ ਬਾਲਾਜੀ ਮਹਾਰਾਜ ਦੇ ਖੂਬ ਜੈਕਾਰੇ ਲਗਾਏ, ਜਿਸ ਕਾਰਨ ਆਲੇ-ਦੁਆਲੇ ਦਾ ਮਾਹੌਲ ਭਗਤੀ ਵਾਲਾ ਬਣ ਗਿਆ। ਅੰਤ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਦੇ ਆਰਤੀ ਤੋਂ ਬਾਅਦ ਸਾਰੇ ਲੋਕਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਆਈਆਂ ਹੋਇਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਜਾਗਰਣ ਨੂੰ ਲੈਕੇ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਪ੍ਰਾਚੀਨ ਸ਼੍ਰੀ ਰਾਮ ਮੰਦਰ ਚ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਇਆ ਗਿਆ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- 51 ਤੋਂ 60 ਸਾਲ ਉਮਰ ਵਰਗ ਦੇ ਵਾਲੀਬਾਲ ਟੂਰਨਾਮੈਂਟ ਵਿੱਚ ਪਟਿਆਲਾ ਸ਼ਹਿਰੀ ਦੇ ਅਧਿਆਪਕ ਛਾਏ
- ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾਇਆ
- ਰਾਮ ਲੀਲ੍ਹਾ ਦੇ ਚੋਥੇ ਦਿਨ ਦਾ ਉਦਘਾਟਨ ਰਵਿੰਦਰ ਕੁਮਾਰ ਰਿੰਕੂ ਤੇ ਪਵਨ ਬਾਂਸਲ ਬਿੱਟਾ ਵੱਲੋ ਕੀਤਾ ਗਿਆ
- ਲਿਟਲ ਸਕਾਲਰਜ਼ ਸਕੂਲ ਸ਼ਿਵਾਲਿਕ ਸਿਟੀ ਸੈਕਟਰ 127 ਖਰੜ ਮੋਹਾਲੀ ਵੱਲੋਂ ਗਾਂਧੀ ਜਯੰਤੀ ਮਨਾਈ ਗਈ
- ਹਰਬੀਰ ਕੌਰ ਨੇ ਐਸ.ਡੀ.ਐਮ ਬੱਸੀ ਪਠਾਣਾਂ ਦਾ ਚਾਰਜ ਸੰਭਾਲਿਆ
- ਸੂਬਾ ਪਧੱਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਵਿੱਚ ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ਡੇਰਾ ਬਸੀ ਦੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ।
- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿੱਚ ਗੂੰਜੇ ਕੰਪਿਊਟਰ ਅਧਿਆਪਕਾਂ ਦੇ ਨਾਰੇ
- ਨਸ਼ਿਆ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਜ਼ਰੂਰੀ- ਡਾ.ਅਮਰ ਸਿੰਘ
- ਪਿੰਡਾਂ ਦੇ ਲੋਕ ਬੇਝਿਜਕ ਅਤੇ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ – ਸਿੱਧੂਪੁਰ
- ਸ਼੍ਰੀ ਰਾਮ ਲੀਲ੍ਹਾ ਕਮੇਟੀ ਨੇ ਝੰਡਾ ਪੂਜਣ ਦੀ ਰਸਮ ਕੀਤੀ ਅਦਾ
- ਡੇਰਾ ਬਾਬਾ ਬੁੱਧ ਦਾਸ ਵਿਖੇ ਕਰਵਾਇਆ ਧਾਰਮਿਕ ਸਮਾਗਮ
- ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਤੋਂ 6 ਅਕਤੂਬਰ ਤੱਕ ਵਿਰਾਟ ਭਗਤੀ ਸਤਿਸੰਗ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਨੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ
- ਹੋਂਡਾ ਮੰਗਲਮ ਕੰਪਨੀ ਵੱਲੋਂ ਡਿਜੀਟਲ ਵਰਕਸ਼ਾਪ ਸ਼ੁਰੂ
- ਸਹਿਜਯੋਗ ਅੱਜ ਦਾ ਮਹਾਯੋਗ- ਡਾ. ਨਰਿੰਦਰ, ਸੂਦ
- ਪ੍ਰਾਚੀਨ ਸ਼੍ਰੀ ਰਾਮ ਮੰਦਰ ਕਮੇਟੀ ਦੀ ਹੋਈ ਮੀਟਿੰਗ
- ਕੌਂਸਲਰ ਵਲੋਂ ਆਪਣੇ ਵਾਰਡ ਦੇ ਨੌਜਵਾਨਾਂ ਨੂੰ ਨਾਲ ਲੈਕੇ ਕੀਤੀ ਗਈ ਵਾਰਡ ਦੀ ਸਫ਼ਾਈ
- ਬਸੀ ਪਠਾਣਾਂ ਵਿਖੇ ਹੋਣ ਜਾਂ ਰਹੀ ਹੈ ਰਾਜ ਪਧਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ।
- ਸੂਬੇ ਭਰ ਦੇ ਕੰਪਿਊਟਰ ਅਧਿਆਪਕ 28 ਨੂੰ ਖਟਕੜ ਕਲਾਂ ਵਿਖੇ ਕਰਨਗੇ ‘ਮਹਾਂ ਰੈਲੀ’
- ਕੈਬਨਿਟ ਮੰਤਰੀ ਦੀ ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ – ਹਰਦੀਪ ਸਿੰਘ ਮੁੰਡੀਆਂ
- ਬੜੀ ਇਮਾਨਦਾਰੀ ਅਤੇ ਸ਼ਿਦਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਕੰਮ ਕਰਾਂਗੇ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ
- ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਲਗਦੇ ਕੈਂਪ ਲੋਕਾਂ ਲਈ ਵਰਦਾਨ: ਵਿਧਾਇਕ ਰੁਪਿੰਦਰ ਸਿੰਘ ਹੈਪੀ
- ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਐੱਨਆਰਆਈ ਕੋਟਾ ਪਟੀਸ਼ਨ ਖਾਰਜ ਕੀਤੀ
- ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਵਿਸ਼ੇਸ਼ ਮੀਟਿੰਗ ਹੋਈ
- ਕੰਪਿਊਟਰ ਅਧਿਆਪਕਾਂ ਨੂੰ ਕਦੋ ਮਿਲੇਗਾ ਇਨਸਾਫ ????