ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਰੈਲੀ ਵਿਖੇ 51 ਲੱਖ ਰੁਪਏ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਕੀਤਾ ਉਦਘਾਟਨ

ਜ਼ਿਲ੍ਹਾ ਲੋਕ ਸੰਪਰਕ ਦਫਤਰ, ਫ਼ਤਹਿਗੜ੍ਹ ਸਾਹਿਬ

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਰੈਲੀ ਵਿਖੇ 51 ਲੱਖ ਰੁਪਏ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਕੀਤਾ ਉਦਘਾਟਨ ਕਿਹਾ ਪਿੰਡ ਪੱਧਰ ਤੇ ਬਣ ਰਹੇ ਖੇਡ ਗਰਾਊਂਡ ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਅਹਿਮ ਕਦਮ

ਬੱਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ, 04 ਮਈ

ਸੂਬੇ ਦੇ ਪਿੰਡਾਂ ਵਿੱਚ ਸ਼ਹਿਰਾਂ ਦੀ ਤਰਜ਼ ਤੇ ਬਣਾਏ ਜਾ ਰਹੇ 3100 ਖੇਡ ਮੈਦਾਨ ਬਣ ਕੇ ਲਗਭਗ ਤਿਆਰ ਹੋ ਚੁੱਕੇ ਹਨ। ਇਨ੍ਹਾਂ ਖੇਡ ਗਰਾਊਂਡਾਂ ਵਿੱਚ ਜਿੱਥੇ ਨੌਜਵਾਨਾਂ ਨੂੰ ਖੇਡਾਂ ਲਈ ਵਧੀਆ ਸਹੂਲਤ ਮਿਲੇਗੀ,ਉਥੇ ਸ਼ਾਮ ਨੂੰ ਲੋਕਾਂ ਦੇ ਸੈਰ ਕਰਨ ਅਤੇ ਛੋਟੇ ਬੱਚਿਆ ਦੀ ਸੁਵਿਧਾ ਲਈ ਝੂਲੇ ਮੰਨੋਰੰਜ਼ਨ ਤੇ ਤੌਰ ਤੇ ਲਾਹੇਵੰਦ ਸਾਬਿਤ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੱਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਰੈਲੀ ਵਿਖੇ 51 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਖੂਬਸੂਰਤ ਖੇਡ ਗਰਾਊਂਡ ਦਾ ਉਦਘਾਟਨ ਕਰਦਿਆਂ ਕੀਤਾ।

ਵਿਧਾਇਕ ਹੈਪੀ ਨੇ ਦੱਸਿਆ ਕਿ 1.28 ਏਕੜ ਅੰਦਰ ਨਵੇਂ ਬਣੇ ਖੇਡ ਮੈਦਾਨ ਵਿੱਚ ਵਾਲੀਬਾਲ, ਫੁੱਟਬਾਲ ਸਮੇਤ ਹੋਰ ਰਵਾਇਤੀ ਖੇਡਾਂ ਦੀਆਂ ਸੁਵਿਧਾਵਾਂ, ਲੋਕਾਂ ਦੇ ਬੈਠਣ ਦੇ ਲਈ ਬੈਂਚ, 40 ਫੀਟ ਉੱਚੀਆਂ ਲਾਈਟਾਂ, ਬੱਚਿਆ ਦੇ ਖੇਡਣ ਲਈ ਝੂਲੇ, ਵਾਸ਼ਰੂਮ,ਖੇਡ ਗਰਾਊਂਡ ਦੇ ਚਾਰੇ ਪਾਸੇ ਬਾਊਂਡਰੀ ਵਾਲ ਆਦਿ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਅੰਦਰ ਅਜਿਹੇ ਕਰੀਬ 29 ਖੇਡ ਗਰਾਊਂਡ ਪ੍ਰਗਤੀ ਹਨ, ਜਿਨ੍ਹਾਂ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰੀਰਕ ਤੌਰ ਦੇ ਸਿਹਤਮੰਦ ਅਤੇ ਨਸ਼ਿਆ ਵਰਗੀ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਖੇਡਾ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਨੂੰ ਪੁਰਾਤਨ ਖੇਡਾਂ, ਸਭਿਆਚਾਰ ਅਤੇ ਪੁਰਾਣੇ ਵਿਰਸੇ ਨਾਲ ਜੋੜ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸਕਰ ਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।

ਇਸ ਮੌਕੇ ਸਰਪੰਚ ਗੁਰਜੀਤ ਸਿੰਘ,ਚੇਅਰਮੈਨ ਮਨਪ੍ਰੀਤ ਸਿੰਘ ਸੋਮਲ ਸ਼੍ਰੀ ਰਾਜ ਪੂਰੀ, ਸੁਰਜੀਤ ਸਿੰਘ ਰਿਟਾਇਰ ਟੀਚਰ ਇੰਦਰਜੀਤ ਸਿੰਘ ਇੰਦਰੀ ਕਸ਼ਮੀਰ ਸਿੰਘ ,ਗੁਰਵੰਤ ਸਿੰਘ ,ਜਗਤਾਰ ਸਿੰਘ ਕਲੇਰ,ਹਰਜਿੰਦਰ ਸਿੰਘ, ਜਗਰੂਪ ਸਿੰਘ ਗੁਰੀ ਬਰਵਾਲੀ ,ਯਾਦਵਿੰਦਰ ਸਿੰਘ ਗੋਲਡੀ ਇੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ ,ਪ੍ਰਦੀਪ ਸਿੰਘ ਭੁਪਿੰਦਰ ਸਿੰਘ ,ਗੁਰਵਿੰਦਰ ਸਿੰਘ ,ਬਲਜਿੰਦਰ ਸਿੰਘ ਰਸੂਲਪੁਰ ,ਅਰਵਿੰਦਰ ਸਿੰਘ ,ਵਰਿੰਦਰ ਸਿੰਘ ਵੀਰੂ , ਗੁਰਵਿੰਦਰ ਸਿੰਘ ਗੋਗੀ,ਸੂਬੇਦਾਰ ਜਗਦੀਸ਼ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਪਿੰਡ ਰੈਲੀ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ

——————————
This news is auto published from an agency/source and may be published as received.

Leave a Reply

Your email address will not be published. Required fields are marked *