ਖੇਤੀਬਾੜੀ ਵਿਭਾਗ ਵੱਲੋਂ 06 ਮਈ ਨੂੰ ਲਗਾਇਆ ਜਾਵੇਗਾ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ- ਮੁੱਖ ਖੇਤੀਬਾੜੀ ਅਫਸਰ

ਖੇਤੀਬਾੜੀ ਵਿਭਾਗ ਵੱਲੋਂ 06 ਮਈ ਨੂੰ ਲਗਾਇਆ ਜਾਵੇਗਾ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ- ਮੁੱਖ ਖੇਤੀਬਾੜੀ ਅਫਸਰ

ਫ਼ਤਹਿਗੜ੍ਹ ਸਾਹਿਬ,03 ਮਈ

ਮੁੱਖ ਖੇਤੀਬਾੜੀ ਅਫਸਰ, ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਤੀ 6 ਮਈ ਦਿਨ ਬੁੱਧਵਾਰ ਨੂੰ ਸਵੇਰੇ 9:00 ਵਜੇ ਈਸਟ ਗਾਰਡਨ ਪੈਲੇਸ, ਸਰਹਿੰਦ ਪਟਿਆਲਾ ਰੋਡ ਨੇੜੇ ਪਿੰਡ ਰੁੜਕੀ ਵਿਖੇ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਮੁੱਖ ਮਹਿਮਾਨ ਹੋਣਗੇ ਸ਼ਿਰਕਤ ਕਰਨਗੇ ਅਤੇ ਹਲਕਾ ਅਮਲੋਹ ਦੇ ਵਿਧਾਇਕ ਸ੍ਰ ਗੁਰਿੰਦਰ ਸਿੰਘ ਗੈਰੀ ਬੜਿੰਗ, ਅਤੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

ਮੁੱਖ ਖੇਤਬਾੜੀ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ, ਮਿੱਟੀ ਪਾਣੀ ਪਰਖ, ਪਰਾਲੀ ਪ੍ਰਬੰਧਨ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਖੇਤੀ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ। ਜਾਵੇਗੀ। ਕੈਂਪ ਵਿੱਚ ਕਿਸਾਨਾਂ ਲਈ ਖੇਤੀਬਾੜੀ ਅਤੇ ਅਲਾਈਡ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ/ਲਾਭ ਲੈਣ ਦੀ ਪ੍ਰਕਿਰਿਆ ਅਸਾਨ ਕਰਨ ਲਈ ਕਿਸਾਨਾਂ ਦੇ ਜਮੀਨੀ ਰਿਕਾਰਡ ਡਿਜੀਟਲਾਈਜ਼ ਕਰਨ ਲਈ ਯੂਨੀਕ ਕਿਸਾਨ ਆਈ.ਡੀਜ. ਬਨਾਉਣ ਲਈ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ ਅਤੇ ਮੌਕੇ ਤੇ ਕਿਸਾਨਾਂ ਦੀਆਂ ਆਈ.ਡੀਜ਼. ਬਣਾਈਆਂ ਜਾਣਗੀਆਂ।

ਓਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੀ ਟੀਮ ਅਤੇ ਹੋਰ ਉੱਚ ਅਧਿਕਾਰੀ ਵੀ ਇਸ ਕੈਂਪ ਵਿੱਚ ਪੁੱਜਣਗੇ।ਉਹਨਾਂ ਕਿਸਾਨਾਂ ਨੂੰ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਅਤੇ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਫਾਰਮਰ ਰਜਿਸਟਰੀ ਅਧੀਨ ਆਈ.ਡੀ. ਬਨਵਾਉਣ ਲਈ ਕਿਸਾਨ ਲੋੜੀਂਦੇ ਦਸਤਾਵੇਜ਼ (ਆਧਾਰ ਕਾਰਡ, ਜਮੀਨ ਦੀ ਫਰਦ/ਜਮ੍ਹਾਂਬੰਦੀ, ਆਧਾਰ ਨਾਲ ਲਿੰਕ ਮੋਬਾਇਲ ਨੰਬਰ) ਨਾਲ ਲੈ ਕੇ ਆਉਣ।

——————————
This news is auto published from an agency/source and may be published as received.

Leave a Reply

Your email address will not be published. Required fields are marked *