ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4 ਲੱਖ 54 ਹਜਾਰ 593 ਵੋਟਰਾਂ ਵਿੱਚੋਂ 3 ਲੱਖ 94 ਹਜ਼ਾਰ 200 ਵੋਟਰਾਂ ਦੀ ਮੈਪਿੰਗ ਮੁਕੰਮਲ

ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4 ਲੱਖ 54 ਹਜਾਰ 593 ਵੋਟਰਾਂ ਵਿੱਚੋਂ 3 ਲੱਖ 94 ਹਜ਼ਾਰ 200 ਵੋਟਰਾਂ ਦੀ ਮੈਪਿੰਗ ਮੁਕੰਮਲ

ਫ਼ਤਹਿਗੜ੍ਹ ਸਾਹਿਬ, 01 ਮਈ

ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪ੍ਰੀ-ਸਪੈਸ਼ਲ ਇੰਟੈਸਿਵ ਰਵੀਜ਼ਨ ਤਹਿਤ ਮੈਪਿੰਗ ਦੇ ਕੰਮ ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ 87 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 544 ਬੂਥਾਂ ਦੇ 4ਲੱਖ 54 ਹਜਾਰ 593 ਵੋਟਰਾਂ ਚੋਂ 3 ਲੱਖ 94ਹਜਾਰ 200 ਵੋਟਰਾਂ ਦੀ ਮੈਪਿੰਗ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੋਣ ਹਲਕਾ 054- ਬੱਸੀ ਪਠਾਣਾਂ (ਅ.ਜ) ਦਾ 93.9 ਫੀਸਦੀ, ਚੋਣ ਹਲਕਾ 055-ਫਤਿਹਗੜ੍ਹ ਸਾਹਿਬ ਦਾ 84.68 ਫੀਸਦੀ ਅਤੇ 056-ਅਮਲੋਹ ਨੇ 81.67 ਫੀਸਦੀ ਮੈਪਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ। ਚੋਣ ਹਲਕਾ 055-ਫਤਿਹਗੜ੍ਹ ਸਾਹਿਬ ਅਤੇ 056-ਅਮਲੋਹ ਵਿੱਚ ਸ਼ਹਿਰੀ ਖੇਤਰ/ਇੰਡਸਟਰੀ ਖੇਤਰ ਹੋਣ ਕਾਰਨ ਕੁਝ ਚੁਣੌਤੀਆਂ ਹਨ ਇਸ ਲਈ ਉੱਥੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ਼ਹਿਰੀ ਖੇਤਰ ਦੇ ਬੀ.ਐੱਲ.ਓਜ ਨਾਲ ਵਧੀਕ ਜਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਨਿੱਜੀ ਤੌਰ ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਬੀ.ਐੱਲ.ਓਜ ਨੂੰ ਮੌਜ਼ੂਦਾ ਵੋਟਰ ਸੂਚੀ ਦੀ 2003 ਦੀ ਵੋਟਰ ਸੂਚੀ ਨਾਲ ਕੀਤੀ ਜਾ ਰਹੀ ਮਿਲਾਨ/ਮੈਪਿੰਗ ਦੀ ਵੈਰੀਫਿਕੇਸ਼ਨ ਵਿਚ ਪੂਰਾ ਸਹਿਯੋਗ ਦੇਣ ਅਤੇ ਬੀ.ਐੱਲ.ਓਜ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਤਾਂ ਜ਼ੋ ਪ੍ਰੀ-ਸਪੈਸ਼ਲ ਇੰਟੈਸਿਵ ਦੇ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

——————————
This news is auto published from an agency/source and may be published as received.

Leave a Reply

Your email address will not be published. Required fields are marked *