ਬੱਸੀ ਪਠਾਣਾਂ (ਉਦੇ): ਪੰਜਾਬ ਅੰਦਰ ਬਾਜੀਗਰ ਭਾਈਚਾਰੇ ਦਾ ਵੱਡਾ ਵੋਟ ਬੈਂਕ ਹੈ। ਜਿਆਦਾ ਭਾਈ ਦੇ ਲੋਕ ਮਿਹਨਤ ਕਰਕੇ ਆਪਣਾ ਜੀਵਨ ਨਿਰਭਰ ਕਰਦੇ ਹਨ। ਪਰੰਤੂ ਆਪ ਸਰਕਾਰ ਵੱਲੋਂ ਸਤਾ ਵਿਚ ਆਉਣ ਤੋ ਪਹਿਲਾ ਬ੍ਰਾਜੀਗਰ ਭਾਈਚਾਰੇ ਦੀ ਹਰ ਮੰਗ ਪੁਰੀ ਕਰਨ ਦਾ ਭਰੋਸਾ ਦਿੱਤਾ ਸੀ ਭਾਵੇ ਉਹ ਕੋਟਾ ਬਹਾਲ੍ ਕਰਨ ਦੀ ਗਲ ਹੋਵੇ। ਭਾਵੇ 5, 5 ਮਰਲੇ ਦੇ ਪਲਾਟ ਦੇਣ ਦੀ ਗਲ ਹੋਵੇ , ਜਾ ਕੋਈ ਸਰਕਾਰ ਅੰਦਰ ਜ਼ਿੰਮੇਵਾਰੀ ਦੇਣ ਦੀ ਗਲ ਹੋਵੇ।ਸਭ ਨੂੰ ਮੁੱਢ ਤੋਂ ਨਿਕਾਰ ਦਿੱਤਾ ਹੈ ਅਤੇ ਆਪਣੀ ਸਰਕਾਰ ਬਣਾ ਲਈ। ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਸੂਬਾ ਮੁਖ ਬੁਲਾਰਾ ਤੇ ਲ਼ੋਕ ਸਭਾ ਹਲਕਾ ਫ਼ਤਹਿਗੜ ਸਾਹਿਬ ਦੇ ਸਰਗਰਮ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਪਹਿਲਾਂ ਪੰਜਾਬ ਅੰਦਰ ਕਾਂਗਰਸ ,ਅਕਾਲੀ ਦਲ ਬਾਦਲ ਤੇ ਫਿਰ ਹੁਣ ਝਾੜੂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਹੁਣ ਬਰਾਦਰੀ ਦੇ ਹਰ ਬੰਦੇ ਨੂੰ ਭਾਰਤੀਯ ਜਨਤਾ ਪਾਰਟੀ ਦੀਆਂ ਨੀਤੀਆ ਨਾਲ ਜੋੜੀਆਂ ਜਾਵੇਗਾ।