ਅੱਖਾ ਅਤੇ ਸਿਹਤ ਸਬੰਧੀ ਚੈਕਅੱਪ ਕੈਪ ਲਗਾਇਆ ਗਿਆ

ਬੱਸੀ ਪਠਾਣਾਂ (ਉਦੇ): ਸੰਤ ਸ਼੍ਰੀ ਨਾਮਦੇਵ ਮੰਦਰ ਸਭਾ ਵੱਲੋ ਸਭਾ ਦੇ ਪ੍ਰਧਾਨ ਕ੍ਰਿਸ਼ਨ ਚੰਦ ਦੀ ਅਗਵਾਈ ਹੇਠ ਸੰਤ ਨਾਮਦੇਵ ਮੰਦਰ ਵਿੱਖੇ ਅੱਖਾ ਅਤੇ ਸਿਹਤ ਸਬੰਧੀ ਚੈਕਅੱਪ ਕੈਪ ਲਗਾਇਆ ਗਿਆ। ਕੈਪ ਦੌਰਾਨ ਭਾਜਪਾ ਬੱਸੀ ਮੰਡਲ ਪ੍ਰਧਾਨ ਰਾਜੀਵ ਮਲਹੌਤਰਾ,ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਸੀਨੀਅਰ ਸਿਟੀਜਨ ਕਲੱਬ ਪ੍ਰਧਾਨ ਐਮ.ਐਲ ਵਰਮਾ ਨੇ ਵਿਸੇਸ਼ ਤੌਰ ਸ਼ਿਰਕਤ ਕੀਤੀ। ਉਨ੍ਹਾਂ ਸੰਤ ਸ਼੍ਰੀ ਨਾਮਦੇਵ ਸਭਾ ਵੱਲੋ ਇਨਾ ਕੀਤਾ ਜਾ ਰਹੇ ਮਾਨਵਤਾ ਦੀ ਭਲਾਈ ਦੇ ਕੰਮਾ ਦੀ ਸਲਾਘਾ ਕਰਗੇ ਹੋਏ ਕਿਹਾ ਕਿ ਹਰ ਧਾਰਮਿਕ ਤੇ ਸਮਾਜਿਕ ਸੰਸਥਾ ਨੂੰ ਲੋਕ ਭਲਾਈ ਦੇ ਕੰਮਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾ ਜੋ ਲੋੜਵੰਦਾ ਦੀ ਸੇਵਾ ਕੀਤੀ ਜਾ ਸਕੇ । ਅੱਖਾਂ ਦਾ ਚੈਕ ਅੱਪ ਦੋਰਾਨ ਸਾਬਕਾ ਐਸ ਐਮ ਓ ਤੇ ਸਮਾਜ ਸੇਵੀ ਡਾ.ਨਰੇਸ਼ ਚੌਹਾਨ ਸਾਈ ਹਸਪਤਾਲ਼ ਖਮਾਣੋਂ ਵੱਲੋ 280 ਵਿਯਕਤੀਆ ਦੇ ਅੱਖਾਂ ਦੇ ਚੈਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਪ ਦੋਰਾਨ ਸੰਤ ਸ਼੍ਰੀ ਨਾਮਦੇਵ ਸਭਾ ਦੇ ਪ੍ਰਧਾਨ ਕ੍ਰਿਸ਼ਨ ਚੰਦ ਵੱਲੋ ਕੈਪ ਚ ਪਹੁੰਚੀਆ ਸ਼ਖਸੀਅਤਾ ਤੇ ਡਾ. ਨਰੇਸ਼ ਚੌਹਾਨ ਦਾ ਵਿਸੇਸ ਤੋਰ ਤੇ ਧੰਨਵਾਦ ਕੀਤਾ।ਇਸ ਮੌਕੇ ਸੰਤ ਸ਼੍ਰੀ ਨਾਮਦੇਵ ਮੰਦਰ ਸਭਾ ਦੇ ਸੱਕਤਰ ਕੁਲਦੀਪ ਮੋਹਨ, ਕੈਸ਼ੀਅਰ ਦਰਸ਼ਨ ਕੁਮਾਰ, ਮੈਨੇਜਰ ਮਦਨ ਗੋਪਾਲ,ਕੇ.ਕੇ ਵਰਮਾ,ਕਮਲ ਕ੍ਰਿਸ਼ਨ ਪਿੰਕੀ, ਪ੍ਰੇਮ ਪ੍ਰਕਾਸ਼ ਸ਼ਰਮਾਂ, ਹਰਨੇਕ ਸਿੰਘ, ਸੰਜੀਵ ਗਾਂਧੀ,ਵਰੀਜ਼ ਮੋਹਨ, ਪੰਡਤ ਨੀਲਮ ਸ਼ਰਮਾ, ਭਾਰਤ ਭੂਸ਼ਨ ਸ਼ਰਮਾਂ ਭਾਰਤੀ,ਪੰਡਤ ਰਜਿੰਦਰ ਭਨੋਟ, ਹਿਤੇਸ਼ ਸ਼ਰਮਾ, ਗੋਲਡੀ ਤੋ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜਰ ਸਨ।

Leave a Reply

Your email address will not be published. Required fields are marked *