ਬਹਾਵਲਪੁਰ ਬਰਾਦਰੀ ਮਹਾਸੰਘ ਦੀ ਅਹਿਮ ਮੀਟਿੰਗ

ਬੱਸੀ ਪਠਾਣਾ (ਉਦੇ): ਬਹਾਵਲਪੁਰ ਬਰਾਦਰੀ ਮਹਾਸੰਘ ਦੀ ਇਕ ਅਹਿਮ ਮੀਟਿੰਗ ਮਹਾਸੰਘ ਦੇ ਪੰਜਾਬ ਪ੍ਰਧਾਨ ਬਲਦੇਵ ਹਸੀਜਾ ਦੀ ਅਗਵਾਈ ਹੇਠ ਦੁਰਗਾ ਮੰਦਰ ਮੰਡੀ ਗੋਬਿੰਦਗੜ੍ਹ ਵਿੱਖੇ ਹੋਈ। ਮੀਟਿੰਗ ‘ਚ ਮਹਾਸੰਘ ਆਲ ਇੰਡੀਆ ਪ੍ਰਧਾਨ ਗਿਆਨ ਖ਼ਟਾਰਿਆ ਵਿਸੇਸ਼ ਤੌਰ ਤੇ ਪਹੁੰਚੇ।ਇਸ ਮੀਟਿੰਗ ‘ਚ ਸਰਬਸੰਮਤੀ ਕਾਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ ਨੂੰ ਮਹਾਸੰਘ ਦਾ ਜਿਲ੍ਹਾ ਪ੍ਰਧਾਨ ਤੇ ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁੱਖ਼ੀਜਾ ਨੂੰ ਜਿਲ੍ਹਾ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਕਿਸ਼ੋਰੀ ਲਾਲ ਚੁੱਘ ਤੇ ਓਮ ਪ੍ਰਕਾਸ਼ ਮੁਖੀਜਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਜੋ ਉਨਾਂ ਨੂੰ ਇਹ ਜਿੰਮੇਵਾਰੀ ਬਹਾਵਲਪੁਰ ਬਰਾਦਰੀ ਮਹਾਂਸੰਘ ਵਲੋਂ ਸੌਂਪੀ ਗਈ ਹੈ। ਉਹ ਸੰਘ ਨੂੰ ਮਜ਼ਬੂਤ ਕਰਨ ਲਈ ਜਿਵੇਂ ਪਹਿਲਾਂ ਦਿਨ-ਰਾਤ ਮਿਹਨਤ ਕਰਦੇ ਰਹੇ ਹਨ, ਅੱਗੇ ਵੀ ਉਸੇ ਤਰ੍ਹਾਂ ਸੰਘ ਨੂੰ ਜਮੀਨੀ ਪੱਧਰ ਤੱਕ ਮਜ਼ਬੂਤ ਕਰਨ ਲਈ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ|

Leave a Reply

Your email address will not be published. Required fields are marked *