ਬੱਸੀ ਪਠਾਣਾਂ (ਉਦੇ): ਜਿਲਾ ਬਹਾਵਲਪੁਰ ਬਰਾਦਰੀ ਮਹਾਸੰਘ ਰਜਿ ਸ਼੍ਰੀ ਫਤਹਿਗੜ੍ਹ ਸਾਹਿਬ ਵਲੋ ਬਹਾਵਲਪੁਰ ਧਰਮਸਾਲਾ ਮੁਹੱਲਾ ਗੁਰੂ ਨਾਨਕ ਪੁਰਾ ਬਸੀ ਪਠਾਣਾ ਵਿਖੇ 15 ਵਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜਰੂਰਤਮਦ 15 ਪਰਿਵਾਰਾ ਨੂੰ ਰਾਸ਼ਨ ਵਡਿਆ ਗਿਆ । ਪ੍ਰਧਾਨ ਉਮ ਪ੍ਰਕਾਸ਼ ਮੁਖੀਜਾ ਨੇ ਦੱਸਿਆ ਮਹਾਸੰਘ ਵਲੋ ਹਰ ਮਹੀਨੇ ਇਕ ਜਰੂਰਤਮਦ ਪਰਿਵਾਰ ਦਾ ਰਾਸ਼ਨ ਵਧਾਇਆ ਜਾਦਾ ਹੈ ਲੋੜਵੰਦ ਬੱਚੇ ਜੋ ਪੜਾਈ ਵਿਚ ਹੁਸ਼ਿਆਰ ਹਨ ਪਰ ਊਹਨਾ ਨੂੰ ਮਾਪੇ ਨਹੀ ਪੜਾ ਸਕਦੇ ਊਹਨਾ ਬਚਿਆ ਦੀ ਮਹਾਸੰਘ ਵਲੋ ਮਦਦ ਕੀਤੀ ਜਾਦੀ ਹੈ। ਆਪਣੇ-ਆਪ ਲਈ ਹਰ ਕੋਈ ਜਿੳਦਾ ਹੈ ਸਾਨੂੰ ਦੂਜਿਆਂ ਲਈ ਜਿਊਣਾ ਚਾਹੀਦਾ ਹੈ। ਇਸ ਮੋਕੇ ਪ੍ਰਧਾਨ ਉਮ ਪ੍ਰਕਾਸ਼ ਮੁਖੀਜਾ, ਸੈਕਟਰੀ ਅਰਜੁਨ ਸੇਤੀਆ, ਮਦਨ ਲਾਲ ਟੁਲਾਨੀ ,ਵਾਸਦੇਵ ਨੰਦਾ, ਰਾਜ ਕੁਮਾਰ ਪਹੂਜਾ, ਨੰਦ ਲਾਲ ਮਟਰੇਜਾ, ਗੋਪਾਲ ਕ੍ਰਿਸ਼ਨ ਹਸੀਜਾ, ਕੇਵਲ ਸਿੰਘ ਹਾਜ਼ਰ ਸਨ|