CIA STAFF ਜਲੰਧਰ ਵਲੋਂ ਨਜਾਇਜ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਦੋਸ਼ੀ ਗ੍ਰਿਫਤਾਰ, 10 ਦੇਸੀ ਪਿਸਟਲ ਅਤੇ 10 ਮੈਗਜ਼ੀਨ ਕੀਤੇ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਸਵਪਨ ਸ਼ਰਮਾ IPS, ਜੀ ਨੇ ਦੱਸਿਆ ਕਿ ਮਾਣਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੀਆ ਸਖਤ ਹਦਾਇਤਾ ਪਰ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਵਿਰਕ PPS, DCP Inv, ਪਰਮਜੀਤ ਸਿੰਘ, PPS ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਦੀ ਨਿਗਰਾਨੀ ਹੇਠ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵਲੋ ਕਾਰਵਾਈ ਕਰਦੇ 02 ਦੋਸ਼ੀਆਨ ਨੂੰ ਕਾਬੂ ਕਰਕੇ ਉਨਾਂ ਪਾਸੋਂ 10 ਦੇਸੀਂ ਪਿਸਟਲ .32 ਬੋਰ ਸਮੇਤ 10 ਮੈਗਜ਼ੀਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 11,12-12-2023 ਦੀ ਦਰਮਿਆਨੀ ਰਾਤ ਨੂੰ CIA STAFF ਦੀ ਪੁਲਿਸ ਟੀਮ ਬ੍ਰਾਏ ਗਸ਼ਤ ਦਾ ਚੈਪਿੰਗ ਦੇ ਸਬੰਧ ਵਿੱਚ ਪਰਾਗਪੁਰ ਲਿੰਕ ਰੋਡ ਨੇੜੇ ਮੈਕਡੋਨਲਡ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਅਜੀਤਪਾਲ ਸਿੰਘ ਉਰਫ ਸ਼ਾਲ ਪੁੱਤਰ ਹਰਬੰਦ ਸਿੰਘ ਵਾਸੀ ਪਿੰਡ ਘਾੜਕੀਆ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਅਤੇ ਦਿਲਪ੍ਰੀਤ ਸਿੰਘ ਉਰਫ ਦਿੱਲ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਦਾਦੂਯੋਦ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਜੋ ਕਿ ਬਾਹਰਲੀ ਸਟੇਟ MP ਤੋਂ ਨਜ਼ਾਇਜ਼ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ। ਜਿਨਾ ਪਾਸੋਂ ਭਾਰੀ ਮਾਤਰਾ ਵਿੱਚ ਨਜਾਇਜ਼ ਅਸਲੇ ਹਨ। ਜੋ ਕਿ ਅੱਜ ਵੀ ਨਜਾਇਜ ਅਸਲਿਆ ਸਮੇਤ ਸਪਲਾਈ ਦੇਣ ਲਈ ਪਰਾਗਪੁਰ ਚੌਕ ਸਾਇਡ ਆ ਰਹੇ ਹਨ। ਜਿਸ ਤੇ ਪਰਾਗਪੁਰ ਲਿੰਕ ਰੋਡ ਨੇੜੇ ਮੈਕਡੋਨਲਡ ਜਲੰਧਰ ਨਾਕਾਬੰਦੀ ਕੀਤੀ ਗਈ ਅਤੇ ਮੁਖਬਰੀ ਦੇ ਅਧਾਰ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਥਾਣਾ ਕੈਂਟ ਜਲੰਧਰ ਵਿਖੇ ਮੁੱਕਦਮਾ ਨੰਬਰ 125 ਮਿਤੀ 12-12-2023 U/S 25-54-59 ARMS ACT ACT ਦਰਜ ਰਜਿਸਟਰ ਕੀਤਾ ਗਿਆ ਤੇ CIA STAFF ਦੀ ਪੁਲਿਸ ਟੀਮ ਵਲੋ ਪਰਾਗਪੁਰ ਚੌਕ ਨਾਕਾਬੰਦੀ ਕਰਕੇ ਫਗਵਾੜਾ ਸਾਇਡ ਤਰਫੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਅਤੇ ਦੋਰਾਨੇ ਚੈਕਿੰਗ 02 ਦੋਸ਼ੀਆਨ ਨੂੰ ਕਾਬੂ ਕਰਕੇ ਉਨਾ ਦੇ ਕਬਜਾ ਵਿੱਚੋਂ 10 ਦੇਸੀ ਪਿਸਤੋਲ .32 ਬੋਰ 10 ਮੈਗਜੀਨ ਬ੍ਰਾਮਦ ਕੀਤੇ ਗਏ ।

ਦੋਸ਼ੀ ਦਿਲਪ੍ਰੀਤ ਸਿੰਘ ਉਰਫ ਦਿੱਲ ਦੀ ਉਮਰ ਕ੍ਰੀਬ 23 ਸਾਲ ਹੈ। ਦੋਸੀ ਨੇ +2ਵੀਂ ਕਲਾਸ ਤੱਕ ਦੀ ਪੜਾਈ ਕੀਤੀ ਹੈ। ਦੋਸ਼ੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਇਲੈਕਟਰੀਸਨ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣੇ ਨੇੜੇ ਦੇ ਪਿੰਡ ਦੇ ਜਾਣਕਾਰ ਦੇ ਨਾਲ ਮਿਲਕੇ ਇਹ ਹਥਿਆਰ ਆਪਣੇ ਸਾਥੀ ਅਜੀਤਪਾਲ ਸਿੰਘ ਨਾਲ ਮਿਲਕੇ M.P. ਇੰਦੌਰ ਤੋ ਹਥਿਆਰਾ ਦੀ ਖੇਪ ਲਿਆਂਦੀ ਸੀ।

ਦੋਸ਼ੀ ਅਜੀਤਪਾਲ ਸਿੰਘ ਉਰਫ ਸ਼ਾਲ ਦੀ ਉਮਰ ਕੁਝ 23 ਸਾਲ ਹੈ। ਦੋਸ਼ੀ ਨੇ +2ਵੀਂ ਕਲਾਸ ਤੱਕ ਦੀ ਪੜਾਈ ਕੀਤੀ ਹੈ। ਦੋਸ਼ੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਦਿਲਪ੍ਰੀਤ ਨਾਲ ਹੀ ਪੜਿਆ ਹੈ ਅਤੇ ਉਨਾ ਨੇ ਮਿਲਕੇ M.P. ਇੰਦੋਰ ਤੋਂ ਹਥਿਆਰਾ ਦੀ ਖੇਪ ਲਿਆਂਦੀ ਸੀ। ਜੋ ਦੋਵਾਂ ਨੇ ਇੱਕ-ਇੱਕ ਵੈਪਨ ਆਪਣੇ ਪਾਸ ਰੱਖਿਆ ਹੋਇਆ ਹੈ।

ਦੋਸ਼ੀਆਨ ਦੀ ਮੁਢਲੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਦਿਲਪ੍ਰੀਤ ਅਤੇ ਅਜੀਤਪਾਲ ਦੋਵੇਂ ਜਣੇ ਮਿਲਕੇ ਮਿਤੀ 05/06.12.2023 ਦੀ ਦਰਮਿਆਨੀ ਰਾਤ ਨੂੰ ਬੱਸ ਰਾਂਹੀ ਅਮ੍ਰਿਤਸਰ ਤੋਂ ਦਿੱਲੀ ਗਏ ਅਤੇ ਦਿੱਲੀ ਤੋ M.P. ਇੰਦੋਰ ਗਏ ਸਨ। ਜਿੱਥੇ ਇਹ ਦੋਵੇਂ ਜਣੇ M.P. ਇੰਦੌਰ ਦੇ ਜਾਣਕਾਰ ਨਾਲ ਸਪੰਰਕ ਕਰਕੇ ਉੱਥੋਂ ਨਜਾਇਜ ਪਿਸਟਲ .32 ਬੋਰ ਲੈ ਕੇ ਆਏ ਸਨ। ਜੋ ਇਹ ਵਾਪਸੀ ਸਮੇ ਵੀ ਬੱਸ ਰਾਂਹੀ ਆ ਰਹੇ ਸਨ ਅਤੇ ਪਰਾਗਪੁਰ ਜਲੰਧਰ ਨੇੜੇ ਬੱਸ ਵਿੱਚੋ ਉੱਤਰ ਕੇ ਕਿਸੇ ਹੋਰ ਸਾਧਨ ਦੀ ਤਾਂਘ ਵਿੱਚ ਖੜੇ ਸਨ। ਜਿਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਨ ਨੇ ਦੱਸਿਆ ਕਿ ਉਹ M.P. ਇੰਦੌਰ ਤੋਂ 01 ਪਿਸਟਲ 22,000/- ਰੁਪਏ ਦੇ ਹਿਸਾਬ ਨਾਲ ਲੈਂਦੇ ਹਨ ਅਤੇ ਪੰਜਾਬ ਅਤੇ ਆਸ-ਪਾਸ ਦੇ ਏਰੀਏ ਵਿੱਚ ਇੰਨਾ ਨੇ 01-01 ਪਿਸਟਲ ਕ੍ਰੀਬ 70/80 ਹਜਾਰ ਰੁਪਏ ਵਿੱਚ ਵੇਚਣਾ ਸੀ। ਦੋਸ਼ੀਆਨ ਨੇ ਇਹ ਵੀ ਦੱਸਿਆ ਕਿ M.P. ਇੰਦੌਰ ਤੋ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗੈਂਗਸਟਰ ਅਤੇ ਹੋਰ ਮਾੜੇ ਅਨਸਰ ਵੀ M.P. ਇੰਦੋਰ ਤੋਂ ਹੀ ਨਜਾਇਜ ਅਸਲਾ ਲੈ ਕੇ ਆਉਂਦੇ ਸਨ। ਜਿਨਾ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਅਤੇ ਜਿਨਾ ਨੂੰ ਜੇਲ ਵਿੱਚੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਉਨਾ ਪਾਸੋ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *