ਘੱਟ ਗਿਣਤੀ ਅਤੇ ਦਲਿਤ ਦਲ ਦੀ ਹੋਈ ਮਹੀਨਾਵਾਰ ਮੀਟਿੰਗ

ਬਸੀ ਪਠਾਣਾਂ, ਉਦੇ ਧੀਮਾਨ: ਘੱਟ ਗਿਣਤੀ ਅਤੇ ਦਲਿਤ ਦਲ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਕੇਂਦਰ ਵਿੱਚ ਪਿਛਲੀ ਬੀ ਜੇ ਪੀ ਦੀ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਪਿਛਲੀ ਲੋਕ ਸਭਾ ਵਿੱਚ 145 ਲੋਕ ਸਭਾ ਮੈਂਬਰਾਂ ਨੂੰ ਮੁਅਤਲ ਕਰ ਕੇ ਪਾਸ ਕਰਵਾ ਕੇ ਜੁਲਾਈ 2024 ਤੋਂ ਲਾਗੂ ਕੀਤੇ ਤਿੰਨ ਕਰੀਮੀਨਲ ਕਾਨੂੰਨਾਂ ਨੇ ਦੇਸ਼ ਵਿੱਚ ਘੱਟ ਗਿਣਤੀ ਵਰਗਾਂ ਵਿੱਚ ਆਪਣੀ ਸੁਰੱਖਿਆ ਸਬੰਧੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਘੱਟ ਗਿਣਤੀ ਵਰਗ ਇਹ ਮਹਿਸੂਸ ਕਰਦੇ ਹਨ ਜਦੋਂ ਅਜਿਹੇ ਨਵੇਂ ਕਾਨੂੰਨ ਹੋਂਦ ਵਿੱਚ ਆਉਂਦੇ ਹਨ ਤਾਂ ਇਹ ਸਭ ਤੋਂ ਪਹਿਲਾਂ ਘੱਟ ਗਿਣਤੀ ਵਰਗਾਂ ਤੇ ਹੀ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਜਿਸਦੀ ਤਾਜ਼ਾ ਮਿਸਾਲ ਰਾਜਸਥਾਨ ਸਰਕਾਰ ਨੇ ਤਜਿੰਦਰਪਾਲ ਸਿੰਘ ਟਿੰਮਾਂ ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਕੇ ਦਿੱਤੀ ਜਿਸਦੀ ਮੀਟਿੰਗ ਵਿੱਚ ਭਰਵੀਂ ਨਿੰਦਾ ਕੀਤੀ ਗਈ,ਜੇਕਰ ਆਪਾਂ ਇਤਿਹਾਸ ਦੇ ਪਿਛਲੇ ਪੰਨੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਕੀਤੇ ਜਾ ਸੰਘਰਸ਼ ਨੂੰ ਕੁਚਲਣ ਲਈ ਪਹਿਲੀ ਗ੍ਰਿਫ਼ਤਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੋ ਘੱਟ ਗਿਣਤੀ ਵਰਗ ਨਾਲ ਸਬੰਧਤ ਸਨ,ਦੀ ਕੀਤੀ ਸੀ। ਇਸ ਸਬੰਧੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਗਈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਕੇ ਦੇਸ਼ ਵਿੱਚ ਪਹਿਲਾਂ ਹੀ ਲਾਗੂ ਕਾਨੂੰਨਾਂ ਜਿਹੜੀ ਪੂਰੀ ਬਹਿਸ ਤੋਂ ਬਾਅਦ ਪਾਸ ਕੀਤੇ ਗਏ ਸਨ, ਵਿੱਚ ਜੇਕਰ ਲੋੜ ਹੋਵੇ ਤਾਂ ਲੋੜੀਂਦੀ ਸੋਧ ਕਰਕੇ ਲਾਗੂ ਕੀਤੇ ਜਾਣ। ਮੀਟਿੰਗ ਵਿਚ ਦੂਜਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਦੇ ਹੋਏ ਪੇਅ ਕਮਿਸ਼ਨ ਦਾ 1/1/16 ਤੋਂ ਰਹਿੰਦਾ ਬਕਾਇਆ ਅਤੇ 2015ਤੋ ਡੀ ਏ ਦੀਆਂ ਕਿਸ਼ਤਾਂ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ ਅਤੇ ਡੀ ਏ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਤੀਜੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਸਮੇਂ ਘੱਟ ਗਿਣਤੀ ਅਤੇ ਦਲਿਤ ਵਰਗ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮੇਜਰ ਚਰਨ ਸਿੰਘ ਸੂਬਾ ਜਨਰਲ ਸਕੱਤਰ, ਭਗਤ ਸਿੰਘ ਪੰਜਕੋਹਾ ਸੂਬਾ ਸਲਾਹਕਾਰ, ਕ੍ਰਿਸ਼ਨ ਕੁਮਾਰ ਸੂਬਾ ਮੀਤ ਪ੍ਰਧਾਨ, ਕੇਵਲ ਸਿੰਘ ਕੱਦੋਂ ਸੂਬਾ ਮੀਤ ਪ੍ਰਧਾਨ,ਜੀਤ ਸਿੰਘ ਗੋਬਿੰਦਗੜ੍ਹ ਸੂਬਾ ਕੋਰ ਕਮੇਟੀ ਮੈਂਬਰ, ਅਜਮੇਰ ਸਿੰਘ ਬਡਲਾ ਜ਼ਿਲ੍ਹਾ ਚੇਅਰਮੈਨ, ਗੁਰਸ਼ਰਨ ਸਿੰਘ ਬਨੂੰੜ ਜ਼ਿਲ੍ਹਾ ਪ੍ਰਧਾਨ ਮੁਹਾਲੀ,ਪਰਮਿੰਦਰ ਸਿੰਘ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਪਟਿਆਲਾ, ਭੀਮ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਖੇੜੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਨਾਮ ਸਿੰਘ ਨੌਗਾਵਾਂ ਜ਼ਿਲ੍ਹਾ ਮੀਤ ਪ੍ਰਧਾਨ, ਅਨਾਇਤ ਮਲਿਕ ਜ਼ਿਲ੍ਹਾ ਜਨਰਲ ਸਕੱਤਰ, ਧਰਮ ਪਾਲ ਸਿੰਘ ਅਤਾਪੁਰ ਜ਼ਿਲ੍ਹਾ ਜਨਰਲ ਸਕੱਤਰ, ਪ੍ਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ, ਅਮਰਜੀਤ ਸਿੰਘ ਹਾਜੀਪੁਰ ਸਰਕਲ ਪ੍ਰਧਾਨ ਬਸੀ ਪਠਾਣਾਂ, ਜੋਗਾ ਸਿੰਘ ਡੰਘੇੜੀਆ ਸਰਕਲ ਪ੍ਰਧਾਨ ਖੇੜਾ , ਹਰਬੰਸ ਸਿੰਘ ਭੜੀ ਸਰਕਲ ਪ੍ਰਧਾਨ ਭੜੀ, ਹਰਚੰਦ ਸਿੰਘ ਅਨਾਇਤਪੁਰਾ ਸਰਕਲ ਪ੍ਰਧਾਨ,ਹਰਕੇਵਲ ਸਿੰਘ ਸੈਂਫਲਪੁਰ ਸਰਕਲ ਪ੍ਰਧਾਨ ਮੂਲੇਪੁਰ, ਜੋਧ ਸਿੰਘ ਕਲੌੜ ਸਰਕਲ ਪ੍ਰਧਾਨ ਕਲੌੜ,ਪਾਲਾ ਸਿੰਘ ਸੂਰਲ ਸਰਕਲ ਪ੍ਰਧਾਨ ਰਾਜਪੁਰਾ,ਸ਼ਮਸ਼ੇਰ ਸਿੰਘ ਮਾਰਵਾ, ਸੰਪੂਰਨ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਬਿਜਲੀ ਬੋਰਡ, ਬੇਅੰਤ ਸਿੰਘ ਸਿਕੰਦਰਪੁਰਾ,ਰਾਮ ਬਰਨ ਬਸੀ, ਰਾਜਿੰਦਰ ਸਿੰਘ ਏ ਆਰ, ਬਲਬੀਰ ਸਿੰਘ ਸਰਹਿੰਦ, ਗੁਰਮੁਖ ਸਿੰਘ ਚੁੰਨੀ, ਸੁਰਧਾਨ ਸਿੰਘ ਪ੍ਰਧਾਨ, ਮੁਖਤਿਆਰ ਸਿੰਘ ਵਕੀਲ,ਸਵਰਨ ਸਿੰਘ ਭੰਗੂਆਂ, ਦਰਸ਼ਨ ਸਿੰਘ ਘੁਮੰਡਗੜ, ਮੁਕੰਦੀ ਲਾਲ, ਸੁਖਦੇਵ ਸਿੰਘ ਲੁਹਾਰਮਾਜਰਾ, ਰਣਜੋਧ ਸਿੰਘ ਮੁਸਤਫਾਬਾਦ, ਕੁਲਵੰਤ ਸਿੰਘ ਹੈਡਮਾਸਟਰ,ਗੁਰਨਾਮ ਸਿੰਘ ਬ੍ਰਾਹਮਣ ਮਾਜਰਾ ਆਦਿ ਨੇ ਸੰਬੋਧਨ ਕੀਤਾ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ