CIA STAFF ਜਲੰਧਰ ਵਲੋਂ ਨਜਾਇਜ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋਸ਼ੀਆਂ ਪਾਸੋਂ 3 ਹੋਰ ਪਿਸਟਲ ਅਤੇ ਜ਼ਿੰਦਾ ਰੌਂਦ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਸਵਪਨ ਸ਼ਰਮਾ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਵਿਰਕ PPS DCP Inv, ਪਰਮਜੀਤ ਸਿੰਘ, PPS ACP Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਦੀ ਨਿਗਰਾਨੀ ਹੇਠ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵਲੋਂ ਕਾਰਵਾਈ ਕਰਦੇ ਮਿਤੀ 12-12-2023 ਨੂੰ 02 ਦੋਸ਼ੀਆਨ ਦਿਲਪ੍ਰੀਤ ਸਿੰਘ ਉਰਫ ਬਿੱਲ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਦਾਦੂਯੋਦ ਥਾਣਾ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਅਤੇ ਅਜੀਤਪਾਲ ਸਿੰਘ ਉਰਫ ਸਾਲ ਪੁੱਤਰ ਹਰਬੰਦ ਸਿੰਘ ਵਾਸੀ ਪਿੰਡ ਘਾੜਕੀਆ ਥਾਣਾ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਨਾਂ ਪਾਸੋ 10 ਦੇਸੀ ਪਿਸਟਲ .32 ਬੋਰ ਸਮੇਤ 10 ਮੈਗਜ਼ੀਨ ਬ੍ਰਾਮਦ ਕੀਤੇ ਗਏ ਸਨ। ਜੋ ਦੋਰਾਨੇ ਪੁਲਿਸ ਰਿਮਾਂਡ ਦੋਨਾਂ ਦੋਸ਼ੀਆਨ ਪਾਸੋਂ 03 ਹੋਰ ਪਿਸਟਲ .32 ਬੋਰ ਸਮੇਤ 13 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਹਨ।

ਮਿਤੀ 11,12-12-2023 ਦੀ ਦਰਮਿਆਨੀ ਰਾਤ ਨੂੰ CIA STAFF ਦੀ ਪੁਲਿਸ ਟੀਮ ਬ੍ਰਾਏ ਗਸ਼ਤ ਦਾ ਚੈਕਿੰਗ ਦੇ ਸਬੰਧ ਵਿਚ ਪਰਾਗਪੁਰ ਲਿੰਕ ਰੋਡ ਨੇੜੇ ਮੈਕਡੋਨਲਡ ਜਲੰਧਰ ਮੌਜੂਦ ਸੀ। ਜਿਥੇ ਪੁਲਿਸ ਪਾਰਟੀ ਨੇ ਮੁਖਬਰੀ ਦੇ ਅਧਾਰ ਪਰ ਉਪਰੋਕਤ 02 ਦੋਸ਼ੀਆਨ ਨੂੰ ਕਾਬੂ ਕਰਕੇ ਉਨਾਂ ਦੇ ਕਬਜਾ ਵਿੱਚੋਂ 10 ਨਜਾਇਜ ਪਿਸਟਲ ਸਮੇਤ 10 ਮੈਗਜ਼ੀਨ ਬਾਮਦ ਕੀਤੇ ਗਏ ਸਨ। ਜਿਸ ਤੇ ਥਾਣਾ ਕੈਂਟ ਜਲੰਧਰ ਵਿਖੇ ਮੁੱਕਦਮਾ ਨੰਬਰ 125 ਮਿਤੀ 12-12- 2023 U/s 25-54-59 ARMS ACT ACT ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਕਿ ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਨੇ ਮੰਨਿਆ ਕਿ ਇਨਾਂ ਤੋਂ ਇਲਾਵਾ ਉਨਾ ਪਾਸ ਹੋਰ ਦੇਸੀ ਪਿਸਟਲ ਵੀ ਹਨ। ਜੋ ਕਿ ਦੋਸ਼ੀਆਨ ਦੇ ਕੀਤੇ ਹੋਏ ਫਰਦ ਇੰਕਸਾਫ ਮੁਤਾਬਿਕ ਦੋਸੀਆਨ ਦੇ ਘਰਾਂ ਵਿਚ 03 ਹੋਰ ਪਿਸਟਲ ਬਾਅਦ ਕੀਤੇ ਗਏ ਸਨ।

Leave a Reply

Your email address will not be published. Required fields are marked *