ਰੁੱਖਾਂ ਦੀ ਸਭ ਕਰੋ ਸੰਭਾਲ ਤੇ ਸਾਡਾ ਜੀਵਨ ਇਨ੍ਹਾਂ ਨਾਲ – ਹਰਮਨਪ੍ਰੀਤ ਸਿੰਘ, ਰਾਜੇਸ਼ ਸਿੰਗਲਾ

ਬਸੀ ਪਠਾਣਾਂ: ਕੁਦਰਤ ਨੂੰ ਜਿੱਥੇ-ਜਿੱਥੇ ਵੀ ਸੰਭਾਲ਼ਿਆ ਗਿਆ ਹੈ ਉਹ ਥਾਂ ਰਮਣੀਕ ਹੋ ਜਾਂਦੀ ਹੈ ਤੇ ਕੁਦਰਤ ਨੂੰ ਸੰਭਾਲਣ ਦਾ ਸਭ ਤੋਂ ਉੱਤਮ ਢੰਗ ਬੂਟੇ ਲਗਾਉਣਾ ਹੈ।ਬੂਟੇ ਲਗਾਉਣ ਦਾ ਢੁਕਵਾਂ ਸਮਾਂ ਮੌਨਸੂਨ ਦੇ ਜੁਲਾਈ,ਅਗਸਤ ਤੇ ਸਤੰਬਰ ਮਹੀਨੇ ਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵੱਲੋਂ ਪਿਛਲੇ ਵੀਹ, ਬਾਈ ਸਾਲਾਂ ਤੋਂ ਚਲਾਈ ਮੁਹਿੰਮ ‘ਰੁੱਖਾਂ ਦੀ ਸਭ ਕਰੋ ਸੰਭਾਲ, ਸਾਡਾ ਜੀਵਨ ਇਨ੍ਹਾਂ ਨਾਲ’ ਦੀ ਕੜੀ ਨੂੰ ਅੱਗੇ ਜੋੜਦੇ ਹੋਏ ਮੋਹਿਤ ਸਿੰਗਲਾ ਡੀ.ਐਸ.ਪੀ.ਬਸੀ ਪਠਾਣਾਂ ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨਾਲ ਡੀ.ਐਸ.ਪੀ ਦਫ਼ਤਰ ਬਸੀ ਪਠਾਣਾਂ ਵਿਖੇ ਕੇਸੁਆ ਅਤੇ ਕਚਨਾਰ ਦੇ ਬੂਟੇ ਲਗਾਉਣ ਮੌਕੇ ਕੀਤਾ ਗਿਆ। ਇਸ ਮੌਕੇ ਮੋਹਿਤ ਸਿੰਗਲਾ ਡੀ. ਐਸ. ਪੀ. ਬਸੀ ਪਠਾਣਾਂ ਨੇ ਕਿਹਾ ਕਿ ਰੁੱਖ ਮਨੁੱਖ ਲਈ ਕੁਦਰਤ ਦਾ ਸਭ ਤੋਂ ਉੱਤਮ ਤੋਹਫ਼ਾ ਹਨ ਅਸੀਂ ਰੁੱਖਾਂ ਦੀ ਮਹੱਤਤਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਤੇ ਇਸ ਧਰਤੀ ਤੇ ਜੀਵਨ ਲਈ ਸ਼ੁੱਧ ਹਵਾ, ਪਾਣੀ ਅਤੇ ਰੁੱਖ ਬੇਹੱਦ ਜ਼ਰੂਰੀ ਹਨ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਕਿਹਾ ਕਿ ਰੁੱਖ ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਬੇਹੱਦ ਸਹਾਈ ਸਿੱਧ ਹੁੰਦੇ ਹਨ ਅਤੇ ਨਾਲ ਹੀ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਰੁੱਖਾਂ ਦੀ ਸਾਂਭ ਸੰਭਾਲ ਬੇਹੱਦ ਜ਼ਰੂਰੀ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ। ਇਸ ਮੌਕੇ ਹਰਨੇਕ ਸਿੰਘ, ਸ਼ੁਬਾਸ਼ੂ ਗੁਪਤਾ, ਵਿਸ਼ਾਲ ਗੁਪਤਾ ਅਤੇ ਸਟਾਫ਼ ਮੈਂਬਰ ਦਫ਼ਤਰ ਡੀ. ਐਸ. ਪੀ. ਬਸੀ ਪਠਾਣਾਂ ਹਾਜ਼ਰ ਸਨ।

Leave a Reply

Your email address will not be published. Required fields are marked *