ਬਸੀ ਪਠਾਣਾਂ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਮਹਿਲਾ ਮੁੱਖੀ ਮੀਨੂ ਬਾਲਾ, ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਅਤੇ ਕੁਲਦੀਪ ਕੌਰ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਵਿਖੇ ਅਨੀਮੀਆ ਮੁਕਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਸੁਖਦੀਪ ਸਿੰਘ ਐਮ ਐਸ ਜਨਰਲ ਸਰਜਰੀ ਸੀ ਐਚ ਸੀ ਖਮਾਣੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਡਾਕਟਰ ਸੁਖਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਨੀਮੀਆ ਦੇ ਲਛਣਾਂ ਬਾਰੇ ਅਤੇ ਬਚਾਓ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੋਸ਼ਟਿਕ ਅਤੇ ਸੰਤੁਲਨ ਖੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸ਼ਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇ। ਸਾਨੂੰ ਸਮੇਂ ਸਮੇਂ ਤੇ ਆਪਣੀ ਜਾਂਚ ਕਰਵਾਉਦੇਂ ਰਹਿਣਾ ਚਾਹੀਦਾ ਹੈ।
ਪੋ੍ਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਅਤੇ ਓਹਨਾਂ ਦੇ ਪਤੀ ਰਵਿੰਦਰ ਰਿੰਕੁ ਨੇ ਤਕਰੀਬਨ 137 ਵਿਦਿਆਰਥੀਆਂ ਦੀ ਖੁਦ ਜਾਂਚ ਕੀਤੀ ਅਤੇ ਪੋ੍ਜੈਕਟ ਚੇਅਰਮੈਨ ਕੁਲਦੀਪ ਕੌਰ ਅਤੇ ਸਕੂਲ ਲੜਕੀਆਂ ਦੀ ਮੁਖੀ ਹੇਮਸ਼ੀਖਾ ਨੇ ਓਹਨਾਂ ਦਾ ਬਖੂਬੀ ਸਾਥ ਨਿਭਾਇਆ। ਇਸ ਮੌਕੇ ਪਰੀਸ਼ਦ ਵਲੋਂ ਡਾਕਟਰ ਸੁਖਦੀਪ ਸਿੰਘ ਨੂੰ ਯਾਦਗਾਰੀ ਚਿਂਨ੍ਹ ਦੇ ਕੇ ਸਨਮਾਨਿਤ ਵੀ ਕਿਤਾ ਗਿਆ। ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਨੇ ਪੀ੍ਸ਼ਦ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੀਮੀਆ ਜਾਂਚ ਕੈਂਪ ਲਗਾਉਣਾ ਪਰੀਸ਼ਦ ਦਾ ਸ਼ਲਾਘਾਯੋਗ ਕਦਮ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ। ਓਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਔਰਤ ਵਰਗ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਪੀ੍ਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਮਹਿਲਾ ਮੁੱਖੀ ਮੀਨੂ ਬਾਲਾ ਵਲੋਂ ਮੁੱਖ ਮਹਿਮਾਨ ਡਾਕਟਰ ਸੁਖਦੀਪ ਸਿੰਘ, ਸਕੂਲ ਪਿ੍ੰਸੀਪਲ ਨਿਧੀ ਅਗਰਵਾਲ ਦੇ ਨਾਲ ਸਮੂਹ ਸਟਾਫ, ਸਮੂਹ ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹ ਕਿ ਭਵਿੱਖ ਵਿੱਚ ਵੀ ਪੀ੍ਸ਼ਦ ਵਲੋਂ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਨਿਧੀ ਭੰਡਾਰੀ, ਬਲਜਿੰਦਰ ਕੋਰ, ਹਿਤੂ ਸੁਰਜਨ, ਮਨੀਸ਼ਾ ਅਰੋੜਾ, ਰੀਨਾ ਮਲਹੋਤਰਾ, ਵੀਨਾ ਰਾਣੀ, ਰਾਜ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜਿਲਾ ਕੋਆਰਡੀਨੇਟਰ ਬਬਲਜੀਤ ਪਨੇਸਰ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਬਲਦੇਵ ਕਿ੍ਸ਼ਨ, ਰਵਿੰਦਰ ਰਿੰਕ੍, ਧਰਮਿੰਦਰ ਬਾਂਡਾ, ਜੈ ਕਿ੍ਸ਼ਨ, ਮਨਜੀਤ ਸਿੰਘ, ਪਾਰਸ ਗੋਤਮ ਆਦਿ ਹਾਜ਼ਰ ਰਹੇ।