ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਵਿੱਚ ਮੈਡੀਕਲ ਨਸ਼ਾ ਸਪਲਾਈ ਦਾ ਪਰਦਾਫਾਸ਼

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ੍ਰੀ ਰਾਕੇਸ਼ ਯਾਦਵ, ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਡਾ.ਰਵਜੋਤ ਕੋਰ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਐਸ.ਆਈ ਨਰਪਿੰਦਰਪਾਲ ਸਿੰਘ ਇੰਚਾਰਜ ਸੀ ਆਈ ਏ ਸਰਹਿੰਦ ਦੀ ਪੁਲਿਸ ਟੀਮ ਨੇ ਅੰਬਾਲਾ (ਹਰਿਆਣਾ) ਤੋਂ ਪੰਜਾਬ ਨੂੰ ਚੱਲ ਰਹੀ ਇੰਟਰ ਸਟੇਟ ਨਸ਼ਾ ਸਪਲਾਈ ਚੈਨ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਓਹਨਾਂ ਦੱਸਿਆ ਕਿ ਮਿਤੀ 25 ਜੂਨ 2024 ਨੂੰ ਸੀ ਆਈ ਏ ਸਰਹਿੰਦ ਦੀ ਟੀਮ ਨੇ ਦੋਰਾਨੇ ਨਾਕਾਬੰਦੀ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਖੁਸ਼ੀ ਰਾਮ ਵਾਸੀ ਪਿੰਡ ਸਿੰਘ ਭਗਵੰਤਪੁਰਾ ਅਤੇ ਜਸਵੰਤ ਸਿੰਘ ਉਰਫ ਡੋਗਰ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਮੁਗਲ ਮਾਜਰੀ ਥਾਣਾ ਸਿੰਘ ਭਗਵੰਤਪੁਰਾ ਜਿਲਾ ਰੂਪਨਗਰ ਨੂੰ 50 ਨਸ਼ੀਲੇ ਟੀਕੇ ਬੁਪਰੋਨੌਰਫੀਨ ਅਤੇ 50 ਸ਼ੀਸੀਆ ਏਵਲ ਸਮੇਤ ਕਾਬੂ ਕੀਤਾ ਗਿਆ। ਦੋਸ਼ੀਆਂ ਖਿਲਾਫ ਮੁਕੱਦਮਾ रुघठ 74 ਮਿਤੀ 25-06-2024 ਅ/ਧ 22-ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਸਰਹਿੰਦ ਦਰਜ ਕਰਵਾਇਆ ਗਿਆ। ਤਫਤੀਸ਼ ਦੋਰਾਨ ਬੈਕਵਰਡ ਲਿੰਕਾ ਤੇ ਕੰਮ ਕਰਦੇ ਹੋਏ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਅੰਬਾਲਾ (ਹਰਿਆਣਾ) ਦੇ ਅਸ਼ੋਕ ਕੁਮਾਰ ਉਰਫ ਰਾਮ ਪੁੱਤਰ ਲਾਲ ਚੰਦ ਵਾਸੀ ਪ੍ਰੀਤਮ ਵਿਹਾਰ ਕਲੋਨੀ ਅੰਬਾਲਾ ਸ਼ਹਿਰ ਜਿਲਾ ਅੰਬਾਲਾ (ਹਰਿਆਣਾ) ਤੋ ਨਸ਼ੀਲੇ ਟੀਕੇ ਅਤੇ ਸ਼ੀਸ਼ੀਆ ਲਿਆ ਕੇ ਪੰਜਾਬ ਦੇ ਜਿਲਾ ਫਤਹਿਗੜ ਸਾਹਿਬ ਅਤੇ ਰੂਪਨਗਰ ਵਿੱਚ ਸਪਲਾਈ ਕਰਦੇ ਸਨ। ਜਿਸ ਤੇ ਅਸ਼ੋਕ ਕੁਮਾਰ ਉਕਤ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕਰਕੇ ਮਿਤੀ 27.06.2024 ਨੂੰ ਅੰਬਾਲਾ (ਹਰਿਆਣਾ) ਵਿਖੇ ਰੇਡ ਕਰਕੇ 1400 ਨਸ਼ੀਲੇ ਟੀਕੇ ਬੁਪਰੋਨੌਰਫੀਨ ਅਤੇ 1400 ਸ਼ੀਸ਼ੀਆ ਏਵਲ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਅਸ਼ੋਕ ਕੁਮਾਰ ਦੀ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਹ ਪਿਛਲੇ ਲੰਬੇ ਅਰਸੇ ਤੋ ਪੰਜਾਬ ਦੇ ਜਿਲ੍ਹਾ ਮੋਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ੀਲੇ ਟੀਕਿਆ ਤੇ ਸ਼ੀਸ਼ੀਆ ਦੀ ਸਪਲਾਈ ਦਿੰਦਾ ਆ ਰਿਹਾ ਹੈ ਜਿਸ ਤੇ ਪਹਿਲਾ ਵੀ ਮੁਕੱਦਮਾ ਨੰਬਰ 48 ਮਿਤੀ 27.06.2019 ਅ/ਧ 22/61/85 ਐਨ ਡੀ ਪੀ ਐਸ ਐਕਟ ਥਾਣਾ ਮੂਲੇਪੁਰ ਦਰਜ ਕਰਵਾਇਆ ਗਿਆ। ਜੋ ਕਿ ਮਾਨਯੋਗ ਅਦਾਲਤ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਿਹਾ ਹੈ। ਦੋਸ਼ੀ ਅਸ਼ੋਕ ਕੁਮਾਰ ਪੁਲਿਸ ਰਿਮਾਂਡ ਅਧੀਨ ਜੇਰੇ ਪੁਲਿਸ ਹਿਰਾਸਤ ਹੈ, ਜਿਸ ਤੋਂ ਇਸ ਡਰੱਗ ਰੈਕਟ ਨਾਲ ਜੁੜੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *