ਸਰਹਿੰਦ, ਰੂਪ ਨਰੇਸ਼: ਅੱਜ ਮਨੋਜ ਕੁਮਾਰ ਧੀਮਾਨ ਪੀਰ ਬਾਬਾ ਰੋਡ ਵਲੋਂ ਨਵੇਂ ਖੋਲ੍ਹੇ ਸੀਮੇਂਟ, ਰੇਤਾ-ਬਜਰੀ ਦੇ ਸਟੋਰ ਦਾ ਉਦਘਾਟਨ ਲਹਿਰ ਹਿਊਮਨ ਕ੍ਰਾਂਤੀ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਸਰਚੰਦ ਸਿੰਘ ਵਲੋਂ ਆਪਣੇ ਸੰਸਥਾ ਦੇ ਅਹੁਦੇਦਾਰ ਜਨਰਲ ਸਕੱਤਰ ਡਾ. ਭਗਵਾਨ ਵਲੋਂ ਕਰਵਾਇਆ। ਇਸ ਮੌਕੇ ਸੰਸਥਾਂ ਦੇ ਅਹੁਦੇਦਾਰਾਂ ਵੱਲੋਂ ਇੱਕ ਅਹਿਮ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਪ੍ਰਧਾਨ ਸਰਚੰਦ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਸਮਾਜ ਸੇਵਾ ਦੇ ਕੰਮ ਜਿਵੇਂ ਕਿ ਰੁੱਖ ਲਗਾਉਣੇ, ਖੂਨਦਾਨ ਕੈਂਪ ਆਦਿ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਲੋਂ ਹੋਰ ਵੀ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਣਗੇ ਅਤੇ ਸੰਸਥਾ ਵਲੋਂ ਵੱਧ ਤੋਂ ਵੱਧ ਰੁਖ ਵੀ ਲਗਾਏ ਜਾਣਗੇ।
ਇਸ ਮੌਕੇ ਮੀਤ ਪ੍ਰਧਾਨ ਤਰੁਣ ਕੁਮਾਰੀ ਲੀਗਲ ਐਡਵਾਇਜਰ ਅਤੇ ਸੈਕਟਰੀ ਰੀਨਾ ਰਾਣੀ ਅਤੇ ਲਕਸ਼ੇ ਕੰਪਿਊਟਰ ਏਜੁਕੈਸ਼ਨ ਦੇ ਡਾਇਰੇਕਟਰ ਸ਼੍ਰੀ ਤੇਜਿੰਦਰ ਸਿੰਘ ਅਤੇ ਸੰਸਥਾ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ।