ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ 5 ਵਿਦਿਆਰਥੀਆਂ ਨੇ ਐਨ.ਐਮ.ਐਮ ਐਸ. ਦੀ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ


ਖੰਨਾ – ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ ਪੰਜ ਵਿਦਿਆਰਥੀਆਂ ਨੇ ਅੱਜ ਨਵਾਂ ਇਤਿਹਾਸ ਸਿਰਜਦਿਆਂ ਐਨ. ਐਮ. ਐਮ. ਐਸ. ਪ੍ਰੀਖਿਆ ਬੜੇ ਚੰਗੇ ਅੰਕਾਂ ਨਾਲ ਪਾਸ ਕੀਤੀ। ਇਸ ਮੌਕੇ ਸਕੂਲ ਹੈਡ ਮਾਸਟਰ ਰਾਜ ਕੁਮਾਰ ਨੇ ਦੱਸਿਆ ਕਿ ਵਜ਼ੀਫੇ ਲਈ ਹੋਣ ਵਾਲੀ ਇਸ ਪ੍ਰੀਖਿਆ ਵਿੱਚ ਬੁੱਲੇਪੁਰ ਸਕੂਲ ਦੇ ਪੰਜ ਵਿਦਿਆਰਥੀਆਂ ਜਸ਼ਨਪ੍ਰੀਤ ਸਿੰਘ, ਗੁਰਕੰਵਲ ਸਿੰਘ, ਜਸਮੀਤ ਕੌਰ, ਜਸਲੀਨ ਕੌਰ ਅਤੇ ਅਸ਼ੀਸ਼ ਕੁਮਾਰ ਨੇ ਇਹ ਪ੍ਰੀਖਿਆ ਬੜੇ ਹੀ ਵਧੀਆ ਨੰਬਰਾਂ ਨਾਲ ਪਾਸ ਕਰਕੇ ਮੈਰਿਟ ਵਿੱਚ ਆਪਣਾ ਨਾਂ ਬਣਾਇਆ ਹੈ । ਇਸ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਹਰ ਵਾਰ ਦੀ ਤਰ੍ਹਾਂ 1 ਸਤੰਬਰ ਤੋਂ ਰੈਗੂਲਰ ਵਾਧੂ ਜਮਾਤ ਲਗਾ ਕੇ ਪੜ੍ਹਾਇਆ ਗਿਆ ਹੈ । ਜਿਸ ਦੇ ਸਿੱਟੇ ਵਜੋਂ ਅੱਜ ਇਹਨਾਂ ਹੋਣਹਾਰ ਵਿਦਿਆਰਥੀਆਂ ਨੇ ਇਲਾਕੇ ਵਿੱਚ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ । ਹਰੇਕ ਵਿਦਿਆਰਥੀ ਨੂੰ 48000 ਰੁਪਏ ਦੀ ਰਾਸ਼ੀ ਵਿਭਾਗ ਦੁਆਰਾ ਦਿੱਤੀ ਜਾਵੇਗੀ ।ਉਹਨਾਂ ਦੱਸਿਆ ਕਿ ਬੁੱਲੇਪੁਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਬਣਾਉਣ ਦੇ ਉਦੇਸ਼ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸ਼ੁਭ ਮੌਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਮੂੰਹ ਮਿੱਠਾ ਕਰਵਾਇਆ ਗਿਆ ।ਇਸ ਮੌਕੇ ਸ਼੍ਰੀਮਤੀ ਨਵਨੀਤ ਚੋਪੜਾ, ਸ਼੍ਰੀਮਤੀ ਸੁਨੀਤਾ ਬਾਲੀ, ਸ਼੍ਰੀ ਵਰਿੰਦਰ ਪਟੇਲ, ਸ਼੍ਰੀਮਤੀ ਸੰਚਿਤਾ ਸ਼ੋਨਿਕ,ਸ੍ਰੀ ਵਿਨੋਦ ਕੁਮਾਰ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਕਿਰਤੀ ਵਿਜਨ,ਸ਼੍ਰੀਮਤੀ ਇੰਦੂ ਕਲਸੀ, ਸ੍ਰੀ ਪਲਵਿੰਦਰ ਸਿੰਘ, ਸ੍ਰੀਮਤੀ ਨਵਜੋਤ ਕੌਰ,ਸ਼੍ਰੀ ਹਰਵਿੰਦਰ ਸਿੰਘ, ਸ੍ਰੀ ਮੱਖਣ ਸਿੰਘ, ਸ੍ਰੀ ਪਰਮਿੰਦਰ ਸਿੰਘ, ਸ੍ਰੀਮਤੀ ਛਿੰਦਰਪਾਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ ।

Leave a Reply

Your email address will not be published. Required fields are marked *