CIA STAFF ਕਮਿਸ਼ਨਰੇਟ ਜਲੰਧਰ ਨੇ 200 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਸਵਪਨ ਸ਼ਰਮਾ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS,DCP/Inv, ਸ਼੍ਰੀ ਭੁਪਿੰਦਰ ਸਿੰਘ PPS, ADCP-Inv, ਸ਼੍ਰੀ ਪਰਮਜੀਤ ਸਿੰਘ, PPS ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 200 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 14-12-2023 ਨੂੰ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਬਾਏ ਚੈਕਿੰਗ ਸ਼ੱਕੀ ਵਿਅਕਤੀਆ ਗਸ਼ਤ ਦੇ ਸਬੰਧ ਵਿੱਚ ਮੋਤੀ ਬਾਗ ਕਲੋਨੀ ਚੋਹਕਾਂ ਰੋੜ ਜਲੰਧਰ ਮੌਜੂਦ ਸੀ ਕਿ ਚੋਹਕਾਂ ਸਾਈਡ ਤਰਫੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਥੋੜਾ ਘਬਰਾ ਗਿਆ। ਜਿਸ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰਪਾਲ ਸਿੰਘ ਉਰਫ ਜੱਗੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਖੁਣ-ਖੁਣ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਨੂੰ ਜਲੰਧਰ ਆਉਣ ਬਾਰੇ ਪੁੱਛਿਆ ਗਿਆ ਪਰ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀ ਦੇ ਸਕੇ। ਜਿਸ ਤੇ CIA STAFF ਦੀ ਟੀਮ ਨੇ ਉਨਾ ਦੇ ਕਬਜਾ ਵਿਚਲੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋ 200 ਗ੍ਰਾਮ
ਹੈਰੋਇਨ ਬ੍ਰਾਮਦ ਹੋਈ। ਜਿਸਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਰਾਮਾਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 341 ਮਿਤੀ 13-12-2023 ਅਧ: 21-61-85 NDPS ACT ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ ਅਤੇ ਇਸ ਪਾਸੋ ਪੁੱਛ-ਗਿੱਛ ਜਾਰੀ ਹੈ, ਅਤੇ ਇਸਦੇ ਫਾਰਵਡ/ਬੈਕਵਰਡ ਲਿੰਕੇਜ਼ ਚੈਕ ਕਰਕੇ ਇਸਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।

Leave a Reply

Your email address will not be published. Required fields are marked *