ਭਾਰਤ ਵਿਕਾਸ ਪੀ੍ਸ਼ਦ ਵਲੋਂ ਲਗਾਇਆ ਗਿਆ ਤੁਲਸੀ ਵੰਡਣ ਦਾ ਪੋ੍ਜੈਕਟ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਮਹਿਲਾ ਪ੍ਮੁੱਖ ਮੀਨੂ ਬਾਲਾ ਅਤੇ ਪੋ੍ਜੈਕਟ ਚੇਅਰਪਰਸਨ ਰੀਨਾ ਮਲਹੋਤਰਾ ਅਤੇ ਮੀਨੂ ਸ਼ਰਮਾ ਦੀ ਦੇਖਰੇਖ ਹੇਠ ਸ਼੍ਰੀ ਸ਼ਿਵ ਦੁਰਗਾ ਮੰਦਰ , ਮੁਹੱਲਾ ਕਿਲਾ ਵਿਖੇ ਤੁਲਸੀ ਵੰਡਣ ਦਾ ਪੋ੍ਜੈਕਟ ਲਗਾਇਆ ਗਿਆ ਜਿਸ ਵਿੱਚ 111 ਤੁਲਸੀ ਦੇ ਪੌਦੇ ਗਮਲਿਆਂ ਸਮੇਤ ਰਾਹਗੀਰਾਂ ਨੂੰ ਵੰਡੇ ਗਏ। ਪੀ੍ਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ, ਮਹਿਲਾ ਪ੍ਮੁੱਖ ਮੀਨੂ ਬਾਲਾ ਅਤੇ ਪੋ੍ਜੈਕਟ ਚੇਅਰਪਰਸਨ ਰੀਨਾ ਮਲਹੋਤਰਾ ਅਤੇ ਮੀਨੂ ਸ਼ਰਮਾ ਨੇ ਆਪਣੇ ਸਾਂਝੇ ਤੌਰ ਤੇ ਕਿਹਾ ਕਿ ਸੰਸਕ੍ਰਿਤੀ ਸਪਤਾਹ ਦੇ ਵਿੱਚ ਇਹ ਪੋ੍ਜੈਕਟ ਲਗਾਇਆ ਗਿਆ ਹੈ। ਪੀ੍ਸ਼ਦ ਦਾ ਟੀਚਾ ਜਿਆਦਾ ਤੋਂ ਜਿਆਦਾ ਲੋਕਾਂ ਤਕ ਤੁਲਸੀ ਦੇ ਪੌਦੇ ਪਹੁੰਚਾਉਣਾ ਹੈ ਕਿਉਂਕਿ ਤੁਲਸੀ ਨੂੰ ਅਸੀਂ ਪੂਜਦੇ ਹਾਂ ਅਤੇ ਇਹ ਬਹੁਤ ਲਾਭਦਾਇਕ ਹੈ। ਤੁਲਸੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਅਤੇ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਹਰ ਮਨੁੱਖ ਨੂੰ ਆਪਣੇ ਘਰ ਤੁਲਸੀ ਦਾ ਪਵਿੱਤਰ ਪੋਦਾ ਜਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਰਿਤੂ ਮਲਹੋਤਰਾ, ਨਿਧੀ ਭੰਡਾਰੀ, ਡਿੰਪਲ ਰਾਣੀ, ਸ਼ਸ਼ੀ ਬਾਲਾ, ਨਿਸ਼ੀ ਮਲਹੋਤਰਾ, ਆਂਚਲ ਸ਼ਰਮਾ, ਹਿਤੂ ਸੁਰਜਨ, ਵਿਨੀਤਾ ਸ਼ਰਮਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਮੀਡੀਆ ਪ੍ਮੁੱਖ ਰਕੇਸ਼ ਗੁਪਤਾ, ਰਵਿੰਦਰ ਰਿੰਕੁ, ਪਰਦੀਪ ਮਲਹੋਤਰਾ, ਭਾਰਤ ਭੂਸ਼ਣ ਸ਼ਰਮਾ ਅਤੇ ਪਰਵੀਨ ਭਾਟੀਆ ਆਦਿ ਮੈਂਬਰ ਹਾਜ਼ਰ ਰਹੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ