ਕੁਲਦੀਪ ਸਿੰਘ ਸਿੱਧੂਪੁਰ ਜੀ ਦੀ ਅਗਵਾਈ ਵਿੱਚ ਦਰਜਨਾਂ ਪਰਿਵਾਰਾਂ ਦੇ ਮੁਖੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਹਰ ਰੋਜ਼ ਪਿੰਡਾਂ ਵਿੱਚ ਵਰਕਰਾਂ ਦਾ ਗਰਾਫ ਲਗਾਤਾਰ ਵੱਧ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਤੇ ਸਰਗਰਮ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤਾ । ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਸਿੱਧੂਪੁਰ ਲਗਾਤਾਰ ਪਿੰਡਾਂ ਵਿੱਚ ਵਿਚਰ ਕੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਬੂਥ ਲੈਵਲ ਤੇ ਮਜਬੂਤ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ।ਅਤੇ ਹੋਰ ਵੱਡੇ ਪੱਧਰ ਤੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਿਆ ਜਾਵੇਗਾ । ਪਿੰਡ ਪੀਰਜੈਨ ਵਿਖੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਉਣ ਤੋਂ ਬਾਅਦ ਉੱਨਾਂ ਨੂੰ ਵਧਾਈ ਦਿੱਤੀ ।ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਧੂਪੁਰ ਨੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗਰੀਬਾਂ ਲਈ ਜਿੰਨੀਆਂ ਯੋਜਨਾਵਾਂ ਚਲਾਈਆਂ ਹਨ ,ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇੰਨੀਆਂ ਸਹੂਲਤਾਂ ਗਰੀਬਾਂ ਨੂੰ ਨਹੀਂ ਦਿੱਤੀਆਂ ਉਹਨਾਂ ਕਿਹਾ ਕਿ ਗਰੀਬ ਲੋਕਾਂ ਦੇ ਸੱਚੇ ਤੇ ਹਤੈਸ਼ੀ ਇੱਕੋ ਇੱਕ ਵਿਅਕਤੀ ਹਨ ਨਰਿੰਦਰ ਮੋਦੀ ਜੀ । ਸਿੱਧੂਪੁਰ ਨੇ ਕਿਹਾ ਕਿ ਪਿੰਡਾਂ ਅੰਦਰ ਹੁਣ ਮਾਹੌਲ ਬਦਲ ਚੁੱਕਿਆ ਹੈ ਲੋਕ ਹਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਰਹੇ ਹਨ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਦਰ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ । ਉਹਨਾਂ ਨੇ ਪੂਰੇ ਵਿਸ਼ਵਾਸ ਦੇ ਨਾਲ ਕਿਹਾ ਕਿ ਇਸ ਵਾਰ ਪਿੰਡਾਂ ਦੇ ਅੰਦਰ ਲੋਕ ਆਪ ਮੁਹਾਰੇ ਬੂਥ ਲਗਾ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਮਤਦਾਨ ਕਰਨਗੇ ।ਸਿੱਧੂਪੁਰ ਨੇ ਕਿਹਾ ਕਿ ਉਹ ਹਰ ਵੇਲੇ ਲੋਕਾ ਦੀ ਸੇਵਾ ਵਿੱਚ ਹਾਜ਼ਰ ਹਨ ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਉਹਨਾਂ ਦੇ ਘਰ ਦੇ ਅਤੇ ਦਫਤਰ ਦਾ ਦਰਵਾਜ਼ਾ ਹਮੇਸ਼ਾ ਲੋਕਾਂ ਦੀ ਸਹੂਲਤ ਲਈ ਖੁੱਲਾ ਹੈ ਉਹ ਕਦੇ ਵੀ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਲੋਕ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੇ ਘਰ ਜਾਂ ਦਫਤਰ ਵਿੱਚ ਆ ਕੇ ਮਿਲ ਸਕਦੇ ਹਨ । ਉਹਨਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਹਰ ਵੇਲੇ ਝੂਠ ਦੀ ਗੱਲ ਕਰ ਰਹੀ ਹੈ ਝੂਠ ਦੇ ਨਾਮ ਤੇ ਉਹਨਾਂ ਨੇ ਆਪਣੀ ਪਾਰਟੀ ਦੀ ਨੀਹ ਰੱਖੀ ਹੈ । ਭੈਣਾਂ ਨੂੰ ਇੱਕ-ਇੱਕ ਹਜ਼ਾਰ ਦਾ ਵਾਅਦਾ ਕਰਨ ਵਾਲੇ ਅੱਜ ਲੁਪਤ ਹੋ ਚੁੱਕੇ ਹਨ ।ਉਲਟ ਪੰਜਾਬ ਨਸ਼ਿਆਂ ਦੀ ਦਲ ਦਲ ਦੇ ਵਿੱਚ ਫਸ ਚੁੱਕਿਆ ਹੈ । ਗਰੀਬ ਪਰਿਵਾਰਾਂ ਤੇ ਜੁਰਮ ਕਰਨ ਵਾਲੀ ਝਾੜੂ ਸਰਕਾਰ ਸੰਗਰੂਰ ਦੇ ਦਰਜਨਾਂ ਪਰਿਵਾਰਾਂ ਨੂੰ ਮਾਰ ਚੁੱਕੀ ਹੈ ।ਨਕਲੀ ਸ਼ਰਾਬ ਮੁੱਖ ਮੰਤਰੀ ਦੇ ਜਿਲ੍ਹੇ ਵਿੱਚ ਬਣਨਾ ਇੱਕ ਮੰਦਭਾਗੀ ਖਬਰ ਹੈ ? ਉਹਨਾਂ ਨੇ ਕਿਹਾ ਕਿ ਲੋਕ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਤਾਂ ਜੋ ਦੇਸ਼ ਨੂੰ ਵਿਕਸਿਤ ਭਾਰਤ ਬਣਾਇਆ ਜਾ ਸਕੇ ।

Leave a Reply

Your email address will not be published. Required fields are marked *