ਹੋਲੀ ਦੇ ਤਿਉਹਾਰ ਨੂੰ ਸਮਾਗਮ ਕਰਵਾਇਆ

ਬੱਸੀ ਪਠਾਣਾਂ, ਉਦੇ ਧੀਮਾਨ: ਹੋਲੀ ਦੇ ਤਿਉਹਾਰ ਨੂੰ ਸਮਰਪਿਤ ਭਾਰਤੀਯ ਬਹਾਵਲਪੁਰ ਮਹਾਸੰਘ ਪਰਿਵਾਰ ਵਲੋਂ ਮਹਾਸੰਘ ਦੇ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ ਤੇ ਜਿਲ੍ਹਾ ਚੇਅਰਮੈਨ ਓਮ ਪ੍ਰਕਾਸ਼ ਮੁਖੀਜਾ ਦੀ ਅਗਵਾਈ ਹੇਠ ਬਹਾਵਲਪੁਰ ਧਰਮਸ਼ਾਲਾ ਮੁਹੱਲਾ ਗੁਰੂ ਨਾਨਕ ਪੂਰਾ ਵਿੱਖੇ ਹਰਿਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਜੀ ਕਿਰਪਾ ਭਜਨ ਮੰਡਲੀ ਵੱਲੋ ਸ਼੍ਰੀ ਰਾਧਾ ਕ੍ਰਿਸ਼ਨ ਦੇ ਭੱਜਣਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਬਲਦੇਵ ਕ੍ਰਿਸ਼ਨ ਹਸੀਜਾ ਪੰਜਾਬ ਪ੍ਰਧਾਨ ਮਹਾਸੰਘ, ਲੋਕ ਸਭਾ ਫ਼ਤਹਿਗੜ ਸਾਹਿਬ ਦੇ ਮੈਬਰ ਪਾਰਲੀਮੈਟ ਡਾ.ਅਮਰ ਸਿੰਘ ਦੇ ਪੁੱਤਰ ਕਾਮਿਲ ਬੋਪਾਰਾਏ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿੰਘ, ਨਗਰ ਕੌਸਲ ਸਾਬਕਾ ਕਾਰਜਕਾਰੀ ਪ੍ਰਧਾਨ ਅਨੂਪ ਸਿੰਗਲਾ ਵੱਲੋ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ। ਇਸ ਮੌਕੇ ਸੰਗਤ ਵੱਲੋਂ ਇਕ ਦੂਸਰੇ ਦੇ ਗੁਲਾਲ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਕਿਸ਼ੋਰੀ ਲਾਲ ਤੇ ਓਮ ਪ੍ਰਕਾਸ਼ ਮੁਖੀਜਾ ਵੱਲੋ ਸੰਗਤ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਅਰਜੁਨ ਸੇਤੀਆ, ਰਾਮ ਲਾਲ, ਲੀਲਾ ਰਾਮ, ਜਤਿੰਦਰ ਕੁਮਾਰ ਬਿੱਲੂ, ਰਾਜ ਕੁਮਾਰ, ਪ੍ਰੀਤਮ ਰਬੜ, ਸਤਪਾਲ ਭਨੋਟ, ਲਾਲੀ ਵਰਮਾ, ਰਾਜ ਕੁਮਾਰ ਪਹੂਜਾ, ਕ੍ਰਿਸ਼ਨ ਹਸੀਜਾ, ਲਾਲ ਚੰਦ ਖੁਰਾਨਾ, ਭਾਰਤ ਭੂਸ਼ਨ ਸ਼ਰਮਾਂ ਭਰਤੀ, ਮਦਨ ਲਾਲ ਟੁਲਾਨੀ, ਵਾਸਦੇਵ ਨੰਦਾ, ਕ੍ਰਿਸ਼ਨ ਕੁਮਾਰ ਪੱਪੂ, ਮਨੋਜ ਮਹਿਰਾ, ਅਮਿਤ ਸ਼ਰਮਾ, ਕਰਮਜੀਤ ਸਿੰਘ, ਮਨੋਜ ਕੁਮਾਰ, ਆਸ਼ੂ ਮੋਦਗਿਲ ਤੋਂ ਇਲਾਵਾ ਵੱਡੀ ਗਿਣਤੀ ਬਹਾਵਲਪੁਰ ਬਰਾਦਰੀ ਦੇ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *