ਅੱਠਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ 12 ਫਰਵਰੀ 2024 ਤੱਕ ਗਵਾਲੀਅਰ ਵਿਖੇ ਹੋਵੇਗੀ

ਮੀਟਿੰਗ ਦੌਰਾਨ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਹੋਰ ਅਹੁਦੇਦਾਰ

ਜੈਤੋ, ਅਸ਼ੋਕ ਧੀਰ: ਅੱਜ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਜੈਤੋ ਵਿਖੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਜਰਨਲ ਸਕੱਤਰ ਸਮਿੰਦਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਪੈਰਾ ਬੋਸ਼ੀਆ ਖੇਡ ਬਾਰੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਅਤੇ ਸਾਲ 2024 ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੋਚ ਦਵਿੰਦਰ ਸਿੰਘ ਟਫੀ ਬਰਾੜ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਅੱਠਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ 12 ਫਰਵਰੀ 2024 ਤੱਕ ਗੁਆਲੀਅਰ (ਮੱਧ ਪ੍ਰਦੇਸ਼) ਦੇ ਅਟੱਲ ਬਿਹਾਰੀ ਵਾਜਪਾਈ ਟ੍ਰੇਨਿੰਗ ਸੈਂਟਰ ਫਾਰ ਡਿਸਬਿਲਿਟੀ ਸਪੋਰਟਸ, ਗਵਾਲੀਅਰ ਵਿਖੇ ਹੋਵੇਗੀ।

ਹਨਾਂ ਦੱਸਿਆ ਕਿ 7 ਫਰਵਰੀ ਨੂੰ ਬੋਸ਼ੀਆ ਇੰਡੀਆ ਦੇ ਹੈਡ ਕਲਾਸੀਫਾਈਡ ਡਾਕਟਰ ਰਮਨਦੀਪ ਸਿੰਘ ਅਤੇ ਹੋਰ ਡਾਕਟਰ ਚੁਣੇ ਹੋਏ ਖਿਡਾਰੀਆਂ ਦੀ ਕਲਾਸੀਫਿਕੇਸ਼ਨ ਕਰਨਗੇ ਅਤੇ ਉਸੇ ਦਿਨ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਕੀਤੀ ਜਾਵੇਗੀ। ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਸਟੇਟ ਪੱਧਰ ਤੇ ਚੁਣੇ ਹੋਏ ਜੇਤੂ ਬੋਸ਼ੀਆ ਖਿਡਾਰੀ ਹੀ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਉਹਨਾਂ ਦੱਸਿਆ ਕਿ 8ਵੀਂ ਬੋਸ਼ੀਆ ਨੈਸ਼ਨਲ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਮੇਲ ਅਤੇ ਫੀਮੇਲ ਚੈਂਪੀਅਨਸ਼ਿਪ ਵਿੱਚ ਸਾਰੇ ਵਰਗਾਂ ਦੇ ਪੂਰੇ ਭਾਰਤ ਵਿੱਚੋਂ 100 ਤੋਂ ਵੱਧ ਖਿਡਾਰੀ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ 11 ਫਰਵਰੀ 2024 ਨੂੰ ਕਲੋਜਿੰਗ ਸਰਮਨੀ ਮੌਕੇ ਸਾਰੇ ਜੇਤੂ ਖ਼ਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ। 12 ਫਰਵਰੀ ਨੂੰ ਸਮਾਪਤੀ ਉਪਰੰਤ ਸਾਰੇ ਖਿਡਾਰੀਆਂ ਦੀ ਘਰ ਵਾਪਸੀ ਹੋਵੇਗੀ। ਇਸ ਚੈਂਪੀਅਨਸ਼ਿਪ ਦੌਰਾਨ ਸਾਰੇ ਖਿਡਾਰੀਆਂ ਅਤੇ ਉਨਾਂ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਆਦਿ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ ਬਰਾੜ, ਜਸਇੰਦਰ ਸਿੰਘ, ਮਨਪ੍ਰੀਤ ਸੇਖੋਂ, ਜਸਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਕੌਰ,ਲਵੀ ਸ਼ਰਮਾ ਆਦਿ ਆਫ਼ਿਸ਼ਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

Leave a Reply

Your email address will not be published. Required fields are marked *