ਸਰਹਿੰਦ, ਰੂਪ ਨਰੇਸ਼:
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ. ਪੰਜਾਬ ਦੀ ਮਹੀਨਾਵਾਰ ਮੀਟਿੰਗ ਮਹਿਕ ਰੈਸਟੋਰੈਂਟ ਫਤਿਹਗੜ੍ਹ ਸਾਹਿਬ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਫਰੰਟ ਦੇ ਸੂਬਾ ਚੇਅਰਮੈਨ ਵੈਦ ਧਰਮ ਸਿੰਘ ਜੀ ਨੇ ਕੀਤੀ।
ਇਸ ਮੌਕੇ ਸਰਹਿੰਦ ਸ਼ਹੀਦੀ ਜੋੜ ਮੇਲ ਮੌਕੇ ਦਾ ਮੁਫਤ ਮੈਡੀਕਲ ਕੈਂਪ ਦਾ ਲੇਖਾ ਜੋਖਾ ਵੀ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਨੇ ਦੱਸਿਆ ਕਿ ਫਰੰਟ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਨਸ਼ਾ ਵਿਰੋਧੀ ਬਾਈਕ ਰੈਲੀ ਕਰੇਗਾ। ਇਸ ਮੌਕੇ ਸੂਬਾ ਇਕਾਈ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਮੈਡੀਕਲ ਵਿੰਗ ਦੇ ਚੇਅਰਮੈਨ ਡਾ ਜਗਦੀਸ਼ ਸਿੰਘ ਬਾਜਵਾ, ਮੀਤ ਪ੍ਰਧਾਨ ਕੈਪਟਨ ਹਰਭਜਨ ਸਿੰਘ ਚੀਮਾ, ਜੁਆਇੰਟ ਸਕੱਤਰ ਗੁਰਸੇਵਕ ਸਿੰਘ ਮਜਾਤ, ਸੂਬਾ ਸਕੱਤਰ ਮੋਹਨ ਜੈਨ, ਕੈਸ਼ੀਅਰ ਹੰਸ ਰਾਜ ਤਲਾਣੀਆਂ, ਮੋਹਾਲੀ ਜਿਲਾ ਪਰਧਾਨ ਹਜ਼ਾਰਾ ਸਿੰਘ, ਜਿਲਾ ਮੋਹਾਲੀ ਸਕੱਤਰ ਹੈਪੀ ਮਜਾਤ, ਬਲਾਕ ਖੇੜਾ ਪਰਧਾਨ ਮਹਿੰਦਰ ਸਿੰਘ ਟਿੰਬਰਪੁਰ, ਮੋਹਾਲੀ ਯੂਥ ਪਰਧਾਨ ਤਜਿੰਦਰ ਸਿੰਘ ਆਦਿ ਹਾਜਰ ਸਨ।