ਮਿੱਠ ਬੋਲੜੇ ਧਰਮ ਸਿੰਘ ਰਾਈਏਵਾਲ ਦੀ ਸੇਵਾ ਮੁਕਤੀ ਤੇ ਵਿਸ਼ੇਸ਼

ਨਿਮਰਤਾ ਦੇ ਪੁੰਜ ,ਦੂਰ ਅੰਦੇਸੀ, ਇਮਾਨਦਾਰ, ਦ੍ਰਿੜ ਸੰਕਲਪੀ, ਮਿਹਨਤੀ, ਉਸਾਰੂ ਸੋਚ ਦੇ ਮਾਲਕ

ਜਨਵਰੀ1966 ਨੂੰ ਰਾਈਏਵਾਲ ਵਿੱਚ ਇਸ ਧਰਤੀ ਰੂਪੀ ਬਲਾਕ ਅਮਲੋਹ ਦੇ ਪਿੰਡ ਰਾਈਏਵਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਤੇਜ ਕੌਰ ਦੀ ਕੁੱਖੋਂ ਤੇ ਪਿਤਾ ਭਜਨ ਸਿੰਘ ਦੇ ਗ੍ਰਹਿ ਰਾਈਏਵਾਲ ਵਿਖੇ ਸਵਰਗ ਦੇ ਵਿਹੜੇ ਵਿੱਚ ਖਿੜੇ ਨਿਮਰਤਾ ਦੇ ਫੁੱਲ ਜਿਨ੍ਹਾਂ ਨੇ 1997 ਤੋ 31 ਜਨਵਰੀ 2024 ਤੱਕ ਸਿੱਖਿਆ ਵਿਭਾਗ ਵਿੱਚ ਆਪਣੀ ਨਿਮਰਤਾ ਦੀ ਖ਼ੁਸ਼ਬੂ ਵੰਡੀ। ਉਹਨਾਂ ਨੇ ਆਪਣੇ ਮੁੱਢਲੀ ਸਿੱਖਿਆ ਪਿੰਡ ਰਾਈਏਵਾਲ ਤੋਂ ਪ੍ਰਾਪਤ ਕਰਕੇ ਦਸਵੀਂ ਅਤੇ ਉਸ ਤੋ ਬਾਅਦ ਵਿੱਚ ਉਚੇਰੀ ਸਿੱਖਿਆ ਨਾਮਵਾਰ ਰਿਪੁਦਮਨ ਕਾਲਜ ਨਾਭਾ ਅਤੇ ਬੀ ਐਡ ਦੀ ਡਿਗਰੀ ਆਪ ਜੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ।ਜਦੋਂ ਮੇਰੇ ਵੀਰ ਧਰਮ ਸਿੰਘ ਰਾਈਏਵਾਲ ਨੇ ਜਵਾਨੀ ਦੇ ਵਿੱਚ ਪੈਰ ਧਰਿਆ ਤਾਂ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਦਾ ਵਿਆਹ ਛੇ ਨਵੰਬਰ 1993 ਨੂੰ ਜਿਲਾ ਬਰਨਾਲਾ ਦੇ ਪਿੰਡ ਸੰਘੇੜਾ ਵਿਖੇ ਬਾਪੂ ਹਰਦਮ ਸਿੰਘ ਦੀ ਪੁੱਤਰੀ ਰਾਜਿੰਦਰ ਕੌਰ ਨਾਲ ਬਹੁਤ ਹੀ ਚਾਵਾਂ ਦੇ ਨਾਲ ਕਰ ਦਿੱਤਾ । ਜਿਨਾਂ ਨੇ ਹਰ ਸਮੇਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਗ੍ਰਹਿਸਤੀ ਪੀੜੀ ਨੂੰ ਅੱਗੇ ਤੋਰਿਆ । ਪਰਮਾਤਮਾ ਦੀ ਬਖਸ਼ਿਸ਼ ਹੋਈ ਆਪ ਜੀ ਦੇ ਘਰ ਦੋ ਬੱਚੇ ਅੰਮ੍ਰਿਤਪਾਲ ਕੌਰ ਬੱਬੂ ਤੇ ਲਵਕਰਨ ਸਿੰਘ ਲਵੀ ਨੇ ਜਨਮ ਲਿਆ ਜਿਨਾਂ ਦਾ ਬਹੁਤ ਹੀ ਵਧੀਆ ਪਾਲਣ ਪੋਸ਼ਣ ਸਰਦਾਰ ਧਰਮ ਸਿੰਘ ਰਾਈਏਵਾਲ ਅਤੇ ਉਨਾਂ ਦੀ ਧਰਮ ਪਤਨੀ ਵੱਲੋਂ ਬਾਖੂਬੀ ਕੀਤਾ ਗਿਆ । ਜਿਹੜੇ ਕਿ ਅੱਜ ਕੱਲ ਕਨੇਡਾ ਦੇ ਵਿੱਚ ਬਹੁਤ ਹੀ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਆਪਣੇ ਕਿੱਤੇ ਤੋਂ ਸੰਤੁਸ਼ਟ ਹਨ ਬੇਸ਼ਕ ਅੱਜ ਉਹ ਸੱਤ ਸਮੁੰਦਰੋਂ ਪਾਰ ਕਨੇਡਾ ਦੇ ਵਿੱਚ ਸੈਟਲ ਹਨ ਪਰ ਉਹਨਾਂ ਦਾ ਮੋਹ ਅੱਜ ਵੀ ਆਪਣੇ ਮਾਤਾ ਪਿਤਾ ਦੇ ਵਿੱਚ ਹੈ । ਜੇਕਰ ਮੈਂ ਆਪਣੇ ਵੀਰ ਸਰਦਾਰ ਧਰਮ ਸਿੰਘ ਦੀ ਸਿੱਖਿਆ ਵਿਭਾਗ ਦੇ ਵਿੱਚ ਪ੍ਰਾਪਤੀਆਂ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਬਹੁਤ ਸਾਰੇ ਪੇਜ ਭਰ ਜਾਣਗੇ ਉਹਨਾਂ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਵਿੱਚ ਰੈਡ ਕਰਾਸ, ਐਨ ਸੀ ਸੀ, ਐਨ ਐਸ ਐਸ ,ਸੱਭਿਆਚਾਰ ਗਤੀਵਿਧੀਆਂ, ਵਿਦਿਅਕ ਟੂਰ ਖੇਡਾਂ ਵੱਲ ਬੱਚਿਆਂ ਨੂੰ ਪ੍ਰੇਰਿਤ ਕਰਨਾ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹੈ । ਉਹਨਾ ਦੀ ਸਿੱਖਿਆ ਵਿਭਾਗ ਅਤੇ ਚੋਣਾ ਵਿੱਚ ਦਿੱਤੀ ਡਿਊਟੀ ਨੂੰ ਮੁੱਖ ਰੱਖਕੇ ਉਹਨਾ ਨੂੰ ਐਸ ਡੀ ਐਮ, ਡੀ ਸੀ ਅਤੇ ਸਟੇਟ ਪੱਧਰ ਦੇ ਸਨਮਾਨ ਪੱਤਰਾ ਨਾਲ ਨਿਵਾਜਿਆ ਗਿਆ |ਜਿਸ ਸਕੂਲ ਦੇ ਵਿੱਚ ਅੱਜ ਉਹ ਸੇਵਾ ਮੁਕਤ ਹੋ ਰਹੇ ਹਨ ਉਸ ਸਕੂਲ ਨੂੰ ਸਿਖਰਾਂ ਤੱਕ ਲਿਜਾਣ ਦੇ ਵਿੱਚ ਮੇਰੇ ਮਿੱਠ ਬੋਲੜੇ ਵੀਰ ਸਰਦਾਰ ਧਰਮ ਸਿੰਘ ਰਾਈਏਵਾਲ ਦਾ ਬਹੁਤ ਵੱਡਾ ਯੋਗਦਾਨ ਹੈ ਜੇਕਰ ਯੂਨੀਅਨ ਦੇ ਤੌਰ ਤੇ ਗੱਲ ਕਰੀਏ ਤਾਂ ਸਰਦਾਰ ਧਰਮ ਸਿੰਘ ਰਾਈਏਵਾਲ ਅਧਿਆਪਕ ਦਲ ਦੇ ਇੱਕ ਸਿਰ ਕੱਢ ਆਗੂ ਵਜੋਂ ਗਿਣੇ ਜਾਂਦੇ ਹਨ ਜਿਨਾਂ ਨੇ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਿੱਖਿਆ ਮੰਤਰੀ ਦੇ ਨਾਲ ਟੇਬਲ ਟਾਕ ਅਤੇ ਸੰਘਰਸ਼ ਦੇ ਨਾਲ ਪ੍ਰਾਪਤ ਕੀਤਾ । ਸੋ ਅੱਜ ਮਿੱਤੀ 31 ਜਨਵਰੀ 2024 ਨੂੰ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਣ ਤੇ ਮੇਰੇ ਬਹੁਤ ਹੀ ਸਤਿਕਾਰ ਯੋਗ ਮਿੱਠ ਬੋਲੜੇ ਮਿੱਤਰ ਸ੍ਰ. ਧਰਮ ਸਿੰਘ ਰਾਈਏਵਾਲ ਨੂੰ ਸਿੱਖਿਆ ਵਿਭਾਗ ਵਿੱਚ ਵਿਲੱਖਣ ਪ੍ਰਾਪਤੀਆ ਤੋ ਬਾਅਦ ਸੇਵਾ ਮੁਕਤ ਹੋਣ ਤੇ ਮੈ ਨੌਰੰਗ ਸਿੰਘ ਸਟੇਟ ਐਵਾਰਡੀ ਵਲੋਂ ਲੱਖ ਲੱਖ ਮੁਬਾਰਕਾਂ ਦਿੰਦਾ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਕਰਦਾਂ ਹਾਂ ਕਿ ਆਪ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ।

ਵਲੋਂ:- ਨੋਰੰਗ ਸਿੰਘ ਖਰੋਡ ਸਟੇਟ ਐਵਾਰਡੀ ਫਤਿਹਗੜ ਸਾਹਿਬ।

 

Leave a Reply

Your email address will not be published. Required fields are marked *