ਗਣਤੰਤਰ ਦਿਵਸ ਮਨਾਇਆ ਗਿਆ

ਬੱਸੀ ਪਠਾਣਾ (ਉਦੇ ਧੀਮਾਨ) ਕਨਫੈਡਰੇਸ਼ਨ ਫਾਰ ਚੈਲੇਂਜਡ ਦੁਆਰਾ ਵਿਸ਼ੇਸ਼ ਬੱਚਿਆਂ ਦੇ ਨਾਲ ਸ਼੍ਰੀਜਨ ਵਿਕਾਸ ਡੇ ਕੇਅਰ, ਸੀ.ਐਫ.ਸੀ. ਭਵਨ, ਪਿੰਡ ਫਤਿਹਪੁਰ ਅਰਾਈਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਬੱਸੀ ਪਠਾਣਾਂ ਦੇ ਚੇਅਰਮੈਨ ਰਵਿੰਦਰ ਕੁਮਾਰ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਨਫੈਡਰੇਸ਼ਨ ਵੱਲੋਂ ਇੱਕ ਬਜ਼ੁਰਗ ਅਪਾਹਜ ਔਰਤ (ਪਿੰਡ ਡੰਗੇਰੀਆ) ਅਤੇ ਉਸਦੇ ਪਰਿਵਾਰ ਨੂੰ ਬਹਿਲ ਚੇਅਰ ਸੌਂਪੀ ਗਈ। ਇਸ ਮੌਕੇ ਕਨਫੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਜ਼ਰਗਰ, ਬਲਵਿੰਦਰ ਸਿੰਘ, ਪਵਨ ਸ਼ਰਮਾ, ਪਵਨ ਬਾਂਸਲ, ਲਖਵੀਰ ਸਿੰਘ, ਸੈਂਟਰ ਦੇ ਪ੍ਰਿੰਸੀਪਲ ਸਪੈਸ਼ਲ ਐਜੂਕੇਟਰ ਰਾਜਵੀਰ ਕੌਰ,  ਫਿਜ਼ੀਓਥੈਰੇਪਿਸਟ ਡਾ: ਮਨਪ੍ਰਭਜੋਤ ਸਿੰਘ, ਸਤਨਾਮ ਸਿੰਘ ਸਪੈਸ਼ਲ ਐਜੂਕੇਟਰ, ਸੁਖਵਿੰਦਰ ਕੌਰ, ਗਗਨਦੀਪ ਕੌਰ, ਜਸਵੰਤ ਸਿੰਘ, ਬਹਾਦਰ ਸਿੰਘ, ਮਹਿੰਦਰ ਸਿੰਘ, ਵਿਕਰਮ ਸਿੰਘ ਆਦਿ ਸਮੇਤ ਸੈਂਟਰ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ |

Leave a Reply

Your email address will not be published. Required fields are marked *