ਤੀਜਾ ਪ੍ਰਿੰਸੀਪਲ ਤਰਸੇਮ ਬਹੀਆ ਯਾਦਗਾਰੀ ਸਮਾਗਮ 31 ਦਸੰਬਰ ਨੂੰ

ਖੰਨਾ: 20 ਦਸੰਬਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਸੰਸਥਾ ਸੁਪਨਸਾਜ਼ ਖੰਨਾ ਦੀ ਮੀਟਿੰਗ ਪ੍ਰੋਫੈਸਰ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਇਸ ਵਾਰ ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਸਨਮਾਨ ਪ੍ਰਸਿੱਧ ਸਿੱਖਿਆ ਸ਼ਾਸਤਰੀ ਕੁਲਦੀਪ ਪੁਰੀ (ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੂੰ ਦਿੱਤਾ ਜਾਵੇਗਾ। ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਭਾਸ਼ਣ ਵੀ ਪ੍ਰੋਫੈਸਰ ਕੁਲਦੀਪ ਪੁਰੀ ਹੀ ਦੇਣਗੇ। ਇਸ ਸਬੰਧ ਵਿੱਚ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੁਪਨਸਾਜ਼ ਸੰਸਥਾ ਵੱਲੋਂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਸਮਾਗਮ ਸਥਾਨਕ ਨਰੋਤਮ ਵਿੱਦਿਆ ਮੰਦਰ ਵਿੱਚ ਸਮਾਂ ਸਵੇਰੇ 10 ਵਜੇ ਆਯੋਜਿਤ ਕੀਤਾ ਜਾਣਾ ਤੈਅ ਹੋਇਆ ਹੈ। ਇਸ ਮੌਕੇ ਇਸ ਸਮਾਗਮ ਵਿੱਚ ਕਾਵਿਕ ਰੰਗ ਭਰਨ ਲਈ ਉਚੇਚੇ ਤੌਰ
ਉੱਤੇ ਨੌਜਵਾਨ ਕਵੀ 'ਮਨਜੀਤ ਪੁਰੀ' ਨੂੰ ਆਮੰਤ੍ਰਿਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਸਥਾਨਕ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਅਤੇ ਸਾਹਿਤਕ ਸੰਸਥਾਵਾਂ ਨਾਲ ਜੁੜੇ ਅਧਿਆਪਕ, ਵਿਦਿਆਰਥੀ, ਬੁੱਧੀਜੀਵੀ, ਲੇਖਕ ਅਤੇ ਸਾਹਿਤ ਦੇ ਪਾਠਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

Leave a Reply

Your email address will not be published. Required fields are marked *