ਬੱਸੀ ਪਠਾਣਾ ਬਲਾਕ ਕਾਂਗਰਸ ਕਮੇਟੀ ਦੀ ਹੋਈ ਮੀਟਿੰਗ

ਬੱਸੀ ਪਠਾਣਾ (ਉਦੇ ਧੀਮਾਨ ): ਬੱਸੀ ਪਠਾਣਾ ਬਲਾਕ ਕਾਂਗਰਸ ਕਮੇਟੀ ਦੀ ਇੱਕ ਅਹਿਮ ਮੀਟਿੰਗ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਦਫ਼ਤਰ ਵਿਚ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਲਾਲਾ ਕੰਗ ਦੀ ਪ੍ਰਧਾਨਗੀ ਵਿਚ ਹੋਈ। ਇਸ ਦੌਰਾਨ ਜਿਲਾ ਕਾਂਗਰਸ ਕਮੇਟੀ ਫਤਿਿਹਗੜ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿਲਾ ਕਾਂਗਰਸ ਕਮੇਟੀ ਫਤਿਤਹਗੜ੍ਹ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਦੱਸਿਆ ਕਿ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਰਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਵਾਲੀ ਧਰਤੀ ਫਤਿਵਹਗੜ੍ਹ ਸਾਹਿਬ ਇਤਿੂਹਾਸ ਪੱਖ ਤੋਂ ਦੁਨੀਆ ਭਰ ਵਿਚ ਵਿਸ਼ੇਸ਼ ਮਹੱਤਤਾ ਰੱਖਦੀ ਹੈ, ਜਿੱਥੇ ਦੁਨੀਆ ਭਰ ਤੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਸੰਗਤ ਲਈ ਉਚਿਤ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਲਈ ਇਸ ਵਾਰ ਕੋਈ ਵੀ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼੍ਰੀ ਫਤਿਇਹਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੋਹ ਮਹੀਨੇ ਦੇ ਸੰਗਰਾਂਦ ਤੋਂ ਹੀ ਸੰਗਤ ਫਤਿਆਹਗੜ੍ਹ ਸਾਹਿਬ ਵਿਚ ਨਤਮਸਤਕ ਹੋਣ ਲਈ ਆਉਣੀ ਸ਼ੁਰੂ ਹੋ ਜਾਂਦੀ ਹੈ, ਪਰ ਸੜਕਾਂ ਦੀ ਬੁਰੀ ਹਾਲਤ ਕਾਰਨ ਸੰਗਤ ਨੂੰ ਆਉਣ ਜਾਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਸ਼੍ਰੀ ਫਤਿ ਹਗੜ੍ਹ ਸਾਹਿਬ ਲਈ ਵਿਸ਼ੇਸ਼ ਤੌਰ ਉੱਤੇ ਪੈਕੇਜ ਦਿੱਤੇ ਜਾਂਦੇ ਸਨ ਅਤੇ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਈ ਜਾਂਦੇ ਸਨ। ਉਨ੍ਹਾਂ ਕਿਹਾ ਕਿ ਅੱਜ ਹਰੇਕ ਵਰਗ ਚਾਹੇ ਉਹ ਆਮ ਵਿਅਕਤੀ ਹੋਵੇ, ਚਾਹੇ ਉਹ ਗਰੀਬ ਵਿਅਕਤੀ, ਚਾਹੇ ਉਹ ਵਪਾਰੀ ਹੋਣ, ਚਾਹੇ ਕਿਸਾਨ ਹੋਣ, ਚਾਹੇ ਉਹ ਨੌਜਵਾਨ ਹੋਣ, ਸਾਰੇ ਵਰਗ ਅੱਜ ਆਮ ਆਦਮੀ ਦੀ ਸਰਕਾਰ ਤੋ ਪੂਰੀ ਤਰ੍ਹਾਂ ਦੁਖੀ ਹੈ । ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ ਨੇ ਕਿਹਾ ਕਿ 2022 ਵਿਧਾਨ ਸਭਾ ਚੋਣ ਵਿਚ ਆਮ ਆਦਮੀ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਵਿਚ ਸਰਕਾਰ ਬਣਾਈ ਸੀ, ਪਰ ਹੁਣ ਡੇਢ ਸਾਲ ਤੋਂ ਵੱਧ ਸਮਾਂ ਗੁਜਰ਼ ਜਾਣ ਉੱਤੇ ਲੋਕਾਂ ਨਾਲ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਮੀਟਿੰਗਾਂ ਪਿੰਡ-ਪਿੰਡ ਜਾ ਕੇ ਕੀਤੀਆਂ ਜਾਣਗੀਆਂ, ਜਿਸ ਵਿਚ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਸੰਬੰਧੀ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਪੀਏ ਜਸਬੀਰ ਸਿੰਘ ਭਾਦਲਾ, ਸਤਵੀਰ ਸਿੰਘ ਨੌਗਾਵਾਂ, ਦਵਿੰਦਰ ਸਿੰਘ ਸ਼ਹੀਦਗੜ੍ਹ, ਅਜੀਤ ਸਿੰਘ ਦੇਦੜਾ, ਓਮ ਪ੍ਰਕਾਸ਼ ਮੁਖੀਜਾ, ਨਿਮਰਲ ਸਿੰਘ ਨੇਤਾ, ਚੇਅਰਪਰਸਨ ਬਲਜੀਤ ਕੌਰ, ਨਰਿੰਦਰ ਸਿੰਘ ਮੁਲਾਂਪੁਰ, ਪਰਮਿੰਦਰ ਸਿੰਘ ਲਾਡਪੁਰੀ, ਰਮੇਸ਼ ਕੁਮਾਰ ਸੀਆਰ, ਦਰਸ਼ਨ ਸਿੰਘ ਕਲੌੜ, ਅਨੁਪ ਸਿੰਗਲਾ, ਸੰਦੀਪ ਸਿੰਘ ਢਿੱਲੋਂ, ਸੰਤੋਸ਼ ਕੁਮਾਰ ਬੱਬਲਾ, ਕੁਲਦੀਪ ਸਿੰਘ ਬਲੱਗਣ, ਅਮਰਜੀਤ ਸਿੰਘ ਯੂਥ ਪ੍ਰਧਾਨ, ਬਲਵਿੰਦਰ ਸਿੰਘ ਨਾਨਹੇੜੀ, ਮੁਕੇਸ਼ ਮੱਕੜ, ਰਾਜੇਸ਼ ਕੁਮਾਰ ਮੱਖਣ, ਪਵਨ ਸ਼ਰਮਾ, ਹਰਪਾਲ ਸਿੰਘ, ਮੇਜਰ ਸਿੰਘ, ਸੁਰਮੁੱਖ ਸਿੰਘ, ਹਰਬੰਸ ਸਿੰਘ ਅਤੇ ਗੁਰਦੀਪ ਸਿੰਘ ਲਾਡਪੁਰੀ ਅਤੇ ਗੋਲਡੀ ਬੱਸੀ ਆਦਿ ਤੋਂ ਇਲਾਵਾ ਕਈ ਹੋਰ ਕਾਂਗਰਸੀ ਵਰਕਰ ਤੇ ਅਹੁਦੇਦਾਰ ਵੀ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ