ਨਿਊ ਏਜ ਵੈਲਫੇਅਰ ਕਲੱਬ ਰਜਿ ਖੰਨਾ ਵੱਲੋ ਅੱਖਾਂ ਦਾ ਫ਼ਰੀ ਚੈੱਕਅੱਪ ਕੈਂਪ ਲਗਾਇਆ ਗਿਆ

ਖੰਨਾ, ਰੂਪ ਨਰੇਸ਼: ਸਮਾਜ ਵਿਚ ਭਲੇ ਦੇ ਕੰਮਾਂ ਸਦਕਾ ਆਪਣੀ ਪਹਿਚਾਣ ਬਣਾ ਚੁੱਕੇ ਨਿਊ ਏਜ ਵੈਲਫੇਅਰ ਕਲੱਬ ਰਜਿ: ਖੰਨਾ ਵੱਲੋਂ ਪ੍ਰਧਾਨ ਸੰਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਛੋਟੇ ਬੱਚਿਆਂ ਦੀ ਅੱਖਾਂ ਚੈੱਕ ਕੀਤੀਆਂ ਗਈਆਂ।

ਇਸ ਕੈਂਪ ਵਿੱਚ ਸੋਹਾਣਾ ਹਸਪਤਾਲ ਖੰਨਾ ਦੇ ਡਾਕਟਰਾਂ ਦੀ ਪੂਰੀ ਟੀਮ ਦਾ ਬੁਹਤ ਸਹਿਜੋਗ ਰਿਹਾ। ਇਸ ਕੈਂਪ ਵਿਚ 100 ਤੋਂ ਵੱਧ ਬੱਚਿਆਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ।

ਇਸ ਕੈਂਪ ਦੇ ਮੁੱਖ ਮਹਿਮਾਨ ਸ਼੍ਰੀਮਤੀ ਹਰਜੀਤ ਬਾਲਾ ਇੰਚਾਰਜ,  ਸ਼੍ਰੀਮਤੀ ਪੂਜਾ ਖੁਰਾਣਾ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਰਿੰਪੀ, ਸ਼੍ਰੀਮਤੀ ਅਮਨਦੀਪ ਕੌਰ, ਆਂਗਨਵਾੜੀ ਹੈਲਪਰ, ਸ਼੍ਰੀਮਤੀ ਬਲਜੀਤ ਕੌਰ, ਸ਼੍ਰੀਮਤੀ ਮਨਜੀਤ ਕੌਰ, ਕਲੱਬ ਦੇ ਬਲੱਡ ਇੰਚਾਰਜ ਸੁਰਜੀਤ ਕੁਮਾਰ ਅਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਨੇ ਇਸ ਕੈਂਪ ਨੂੰ ਆਪਣੀ ਜਿੰਮੇਵਰੀ ਦੇ ਨਾਲ ਸੰਪੂਰਨ ਕੀਤਾ।

Leave a Reply

Your email address will not be published. Required fields are marked *