ਵਜ਼ੀਰਾਬਾਦ ਦੀ ਪੰਚਾਇਤ ਵੱਲੋਂ ਕੀਤੇ ਗਏ ਗਬਨ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਖੋਲਿਆ ਮੋਰਚਾ


ਫੋਟੋ ਕੈਪਸ਼ਨ: ਗ੍ਰਾਮ ਪੰਚਾਇਤ ਵਜੀਰਾਬਾਦ ਵੱਲੋਂ ਕੀਤੇ ਗਏ ਗਵਨ ਸਬੰਧੀ ਪਿੰਡ ਵਿੱਚ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਧਰਨੇ ਦਾ ਦ੍ਰਿਸ਼।

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਬਲਾਕ ਸਰਹਿੰਦ ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਵਜੀਰਾਬਾਦ ਦੀ ਗ੍ਰਾਮ ਪੰਚਾਇਤ ਵੱਲੋਂ ਕੀਤੇ ਗਏ ਕਥਿਤ ਕਰੋੜਾਂ ਦੇ ਗਬਨ ਸਬੰਧੀ ਅੱਜ ਪਿੰਡ ਨਿਵਾਸੀਆਂ ਵੱਲੋਂ ਪਿੰਡ ਵਿੱਚ ਹੀ ਗ੍ਰਾਮ ਪੰਚਾਇਤ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ। ਇਸ ਮੌਕੇ ਜਿੱਥੇ ਪਿੰਡ ਵਾਸੀਆਂ ਨੇ ਪਿੰਡ ਦੇ ਮੁੱਖ ਦੁਆਰ ਤੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪਿੰਡ ਪੰਚਾਇਤ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਹੀ ਸਰਪੰਚ ਅਤੇ ਪੰਚਾਂ ਦੀ ਜਮੀਨ ਜਾਇਦਾਦ ਨੂੰ ਕੁਰਕ ਕਰਕੇ ਉਕਤ ਵਿਅਕਤੀਆਂ ਵੱਲੋਂ ਕੀਤੇ ਗਬਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ ਹੈਪੀ ਚਰਨਜੀਤ ਸਿੰਘ ਜਸਪਾਲ ਸਿੰਘ ਹਰਭਜਨ ਸਿੰਘ ਹਰਦੀਪ ਸਿੰਘ ਅਤੇ ਲਖਵਿੰਦਰ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਇਆ ਗਿਆ ਪਰੰਤੂ ਪੰਚਾਇਤ ਮੈਂਬਰਾਂ ਵੱਲੋਂ ਆਪਣੇ ਘਰਾਂ ਦੇ ਰੱਜ ਕੇ ਵਿਕਾਸ ਕੀਤੇ ਹਨ ਜੋ ਕਿ ਸਾਫ ਨਜ਼ਰ ਆਉਂਦੇ ਹਨ ਤੇ ਪਿੰਡ ਦੇ ਹਾਲਾਤ ਵੀ ਲੋਕਾਂ ਅੱਗੇ ਜੱਗ ਜਾਰ ਹੋ ਚੁੱਕੇ ਹਨ। ਉਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਪੰਚਾਇਤ ਨੂੰ ਹਲਕਾ ਵਿਧਾਇਕ ਦੀ ਪੂਰੀ ਸ਼ੈਅ ਸੀ ਤੇ ਪ੍ਰਸ਼ਾਸਨ ਵੱਲੋਂ ਵੀ ਸਰਪੰਚ ਦੇ ਪੈਸੇ ਕਢਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਧਾਇਕ ਵੱਲੋਂ ਕੀਤੀ ਗਈ ਸ਼ਿਕਾਇਤ ਅਤੇ ਬੀਡੀਪੀੳ ਵੱਲੋਂ ਝੂਠ ਦਸਤਖਤ ਕਰਕੇ ਪੈਸੇ ਕਢਵਾਉਣ ਵਾਲੇ ਅੱਜ ਹੀ ਕਿਉਂ ਲਗਾਏ ਗਏ ਹਨ ਜਦੋਂ ਕਿ ਪੰਚਾਇਤ ਵੱਲੋਂ ਪਿਛਲੇ ਢਾਈ ਤਿੰਨ ਸਾਲ ਤੋਂ ਪੰਚਾਇਤੀ ਫੰਡਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਜਿਸ ਸਬੰਧੀ ਉਹਨਾਂ ਵੱਲੋਂ ਸੰਬੰਧਿਤ ਵਿਭਾਗ ਪਾਸੋਂ ਆਰਟੀਆਈ ਰਾਹੀਂ ਕਈ ਵਾਰ ਜਾਣਕਾਰੀ ਮੰਗੀ ਗਈ ਹੈ ਪਰ ਵਿਭਾਗ ਦੀ ਮਿਲੀ ਭੁਗਤ ਹੋਣ ਕਰਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਮੰਗ ਕੀਤੀ ਕਿ ਮੌਜੂਦਾ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਜਾਇਦਾਦ ਨੂੰ ਕੁਰਕ ਕਰਕੇ ਪੰਚਾਇਤੀ ਫੰਡਾਂ ਦੀ ਪੂਰਤੀ ਕੀਤੀ ਜਾਵੇ ਤੇ ਸਰਪੰਚ ਪੰਚ ਅਤੇ ਇਸ ਘਬਲੇ ਵਿੱਚ ਸ਼ਾਮਿਲ ਸਿਆਸੀ ਅਤੇ ਸਰਕਾਰੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁਖ ਸਿੰਘ, ਜਗਤਾਰ ਸਿੰਘ ਬੈਨੀਪਾਲ, ਹਰਚਰਨ ਸਿੰਘ, ਹਰਦੀਪ ਸਿੰਘ ਹੈਪੀ,ਜਸਵੰਤ ਸਿੰਘ, ਧਰਮਿੰਦਰ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ ,ਪਰਮਜੀਤ ਭਾਗਾ, ਲਖਵੀਰ ਸਿੰਘ, ਹਰਵਿੰਦਰ ਸਿੰਘ ,ਹਰਅਵਤਾਰ ਸਿੰਘ, ਰਾਮਵੀਰ ਸਿੰਘ, ਰਾਜਵੀਰ ਸਿੰਘ ਰਾਜੂ, ਕੁਲਵੰਤ ਸਿੰਘ, ਗੇਜਾ ਸਿੰਘ, ਜਮਾਲਦੀਨ ,ਪੱਪੂ ਖਾਨ, ਰਵੀ ਸਿੱਧੂ ,ਸਾਹਿਲ ਸਿੱਧੂ, ਸ਼ਿਵ ਕੁਮਾਰ ,ਜੱਸੀ ਬੈਨੀਪਾਲ, ਅਨਮੋਲ ਸਿੰਘ, ਤਰਸੇਮ ਸਿੰਘ, ਪ੍ਰੇਮ ਸਿੰਘ ,ਜਸ਼ਨ ਵੜੈਚ ,ਲਖਵਿੰਦਰ ਕੌਰ ,ਅਨੀਤਾ ਰਾਣੀ, ਕ੍ਰਿਸ਼ਨਾ ਦੇਵੀ ,ਸਬੀਨਾ ਸੁਹਾਨਾ ਆਦਿ ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ