CIA STAFF ਜਲੰਧਰ ਦੀ ਟੀਮ ਨੇ 2 ਕਿਲੋ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਸਵਪਨ ਸ਼ਰਮਾ IPS, ਸ੍ਰੀ ਹਰਵਿੰਦਰ ਸਿੰਘ ਵਿਰਕ S.DCP/Inv, ਸ਼੍ਰੀ ਭੁਪਿੰਦਰ ਸਿੰਘ PPS, ADCP-Inv, ਸ੍ਰੀ ਪਰਮਜੀਤ ਸਿੰਘ, PPS ACP Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 02 ਕਿਲੋ ਹੈਰੋਇਨ ਸਮੇਤ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 07-12-2023 ਨੂੰ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਪਾਰਟੀ ਬਾਏ ਚੈਕਿੰਗ ਸ਼ੱਕੀ ਵਿਅਕਤੀਆ ਅਤੇ ਗਸ਼ਤ ਦੇ ਸਬੰਧ ਵਿੱਚ ਨੇੜੇ ਆਫੀਸਰ ਇੰਨਕਲੇਵ ਲੋਹਾਰਾ ਨੰਗਲ ਫੋਲੜੀਵਾਲ ਰੋਡ ਜਲੰਧਰ ਮੌਜੂਦ ਸੀ। ਜਿੱਥੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਕਿ ਦੋਰਾਨੇ ਚੈਕਿੰਗ ਇੱਕ XUV-300 ਗੱਡੀ ਨੰਬਰੀ PB 08 EP 7868 ਰੰਗ ਚਿੱਟਾ ਫੋਲੜੀਵਾਲ ਦੀ ਤਰਫੋਂ ਆਉਂਦੀ ਰੋਕੀ ਗਈ। ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਪੰਕਜ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਮਕਾਨ ਨੰਬਰ 50 ਟਾਵਰ ਇੰਨਕਲੇਵ ਫੇਸ-1 ਵਡਾਲਾ ਚੌਕ ਜਲੰਧਰ ਹਾਲ ਵਾਸੀ ਮਕਾਨ ਨੰਬਰ 1229 ਗੜਾ ਆਰੀਅਨ ਨਗਰ ਸੁਭਾਨਾ ਰੋਡ ਜਲੰਧਰ ਦੱਸਿਆ। ਜਿਸ ਪਾਸ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ ਤੇ ਮੌਕਾ ਪਰ ਪਰਮਜੀਤ ਸਿੰਘ PPS, ACP ਡਿਟੇਕਟਿਵ ਕਮਿਸ਼ਨਰੇਟ ਜਲੰਧਰ ਦੀ ਹਾਜਰੀ ਵਿੱਚ ਕਾਬੂਸ਼ੁਦਾ ਸ਼ਖਸ ਪੰਕਜ ਕੁਮਾਰ ਦੀ ਗੱਡੀ ਵਿੱਚੋ ਪੈੱਗ ਦੀ ਤਲਾਸ਼ੀ ਕਰਨ ਤੇ ਬੈਗ ਵਿਚੋਂ ਕਾਲੇ ਰੰਗ ਦੇ ਮੋਮੀ ਲਿਫਾਫਾ ਵਿਚੋ 02 ਕਿਲੋ ਹੈਰੋਇਨ ਬ੍ਰਾਮਦ ਹੋਈ ਜਿਸ ਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 7 ਜਲੰਧਰ ਵਿਖੇ ਮੁਕੱਦਮਾ ਨੰਬਰ 193 ਮਿਤੀ 07-12-2023 ਅ/ਧ: 21 (C)-61- 85 NDPS ACT ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਸਖਤੀ ਨਾਲ ਪੁੱਛ-ਗਿੱਛ ਜਾਰੀ ਹੈ, ਅਤੇ ਇਸ ਦੇ ਫਾਰਵਡ/ਬੈਕਵਰਡ ਲਿੰਕੇਜ ਚੈਕ ਕਰਕੇ ਇਸਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੇਨ ਬਰੇਕ ਕੀਤੀ ਜਾ ਸਕੇ।

Leave a Reply

Your email address will not be published. Required fields are marked *