ਗੋਲਡਨ ਲਾਇਨ ਕੰਟੀਨ ਵਿੱਚ ਸਾਰਾ ਸਮਾਨ ਉਪਲਬੱਧ- ਆਨੰਦ

 

ਸਰਹਿੰਦ, (ਥਾਪਰ):

ਫੌਜੀਆਂ ਦੀ ਗੋਲਡਨ ਲਾਇਨ ਕੰਟੀਨ ਸਰਹਿੰਦ ਦੇ ਮੈਨੇਜਰ ਕਰਨਲ ਹਰਪ੍ਰੀਤ ਸਿੰਘ ਆਨੰਦ ਨੇ ਦੱਸਿਆ ਕਿ ਕੰਟੀਨ ਵਿਚ ਫੌਜੀਆਂ,ਸਾਬਕਾ ਫੌਜੀਆਂ ਅਤੇ ਵੀਰ-ਨਾਰੀਆਂ ਦੀ ਜਰੂਰਤ ਅਨੁਸਾਰ ਗਰੋਸਰੀ (ਕਰਿਆਨਾ) ਦਾ ਸਮਾਨ ਕੰਟੀਨ ਵਿੱਚ ਉਪਲਬਧ ਹੈ।ਉਹਨਾਂ ਕਿਹਾ ਕਿ ਕੰਟੀਨ ਆਉਣ ਵਾਲੇ ਕੰਟੀਨ ਦੇ ਨਿਯਮਾਂ ਦੀ ਪਾਲਣ ਕਰਨ ਤਾਂ ਕਿ ਸਟਾਫ ਨੂੰ ਕੋਈ ਅਸੁਵਿਧਾ ਨਾ ਹੋਵੇ।ਉਹ ਆਪਣੇ ਵਾਹਨਾਂ ਨੂੰ ਪਾਰਕਿੰਗ ਵਿੱਚ ਖੜਾ ਕਰਨ।ਉਹਨਾਂ ਕਿਹਾ ਕਿ ਕੰਟੀਨ ਵਿੱਚ ਵਿਆਪਕ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਗਰਮੀ ਤੇ ਲੂ ਦੇ ਮੌਸਮ ਨੂੰ ਦੇਖਦੇ ਹੋਏ ਘੱਟ ਤੋਂ ਘੱਟ ਸਮੇਂ ਵਿੱਚ ਆਉਣ ਵਾਲੇ ਫੌਜੀ ਆਪਣਾ ਸਾਰਾ ਸਮਾਨ ਖਰੀਦ ਸਕਣ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰਨ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ