ਝੋਨੇ ਦੀ ਖਰੀਦ ਨਾ ਸ਼ੁਰੂ ਹੋਣ ਕਰਕੇ ਮੰਡੀਆਂ ਵਿੱਚ ਰੁਲ ਰਿਹਾ ਹੈ ਅੰਨਦਾਤਾ ਕਿਸਾਨ- ਡਾ. ਹਰਬੰਸ ਲਾਲ

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਾਂ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਡਾ, ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕਿਸਾਨ ਵੀਰਾਂ ਦਾ ਸੁੱਕਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨ ਵੀਰ ਝੋਨਾ ਟਰਾਲੀਆਂ ਵਿਚ ਲੱਦ ਕੇ ਵਾਪਸ ਘਰਾਂ ਨੂੰ ਲੈ ਕੇ ਜਾ ਰਹੇ ਹਨ ਇਸ ਇਸ ਮੌਕੇ ਡਾ, ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕਰਵਾ ਸਕੀ ਅਤੇ ਪੰਜਾਬ ਦਾ ਕਿਸਾਨ ਚਿੰਤਿਤ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਅੱਜ ਮੰਡੀਆਂ ਵਿੱਚ ਰੁਲ ਰਹੀ ਹੈ ਇੱਥੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਉੱਥੇ ਹੀ ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਅਤੇ ਚਾਰੇ ਪਾਸੇ ਕਿਸਾਨ ਮਜ਼ਦੂਰ ਆੜਤੀਆਂ ਅਤੇ ਸੈਲਰ ਮਾਲਕਾਂ ਵੱਲੋਂ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਜਿਸ ਕਰਕੇ ਅੱਜ ਪੰਜਾਬ ਦਾ ਕਿਸਾਨ ਦੁਖੀ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਤੱਕ ਆੜਤੀਆਂ ਨਾਲ ਸਰਕਾਰ ਦੇ ਨੁਮਾਇੰਦੇਆਂ ਦੀਆ ਮਿਟਿੰਗਾ ਕੀਤੀਆ ਜਾ ਰਹੀਆ ਹਨ ਪਰ ਆੜਤੀਆਂ ਦੀ ਜਾਇਜ਼ ਮੁਸ਼ਕਿਲਾਂ ਕਿਸੇ ਤਣ ਪੱਤਣ ਤੇ ਨਹੀਂ ਲੱਗੀਆਂ ।ਮਜ਼ਦੂਰ ਵਰਗ ਵੀ ਸਰਕਾਰ ਦੀ ਸੋਚ ਤੋਂ ਦੁਖੀ ਹੈ ਕਿਉਂਕਿ ਮਜ਼ਦੂਰ ਚਾਹੁੰਦਾ ਹੈ ਕਿ, ਸਾਨੂੰ ਹਰਿਆਣਾ ਸੂਬੇ ਦੀ ਤਰਜ ਤੇ ਸਾਨੂੰ ਬਣਦੀ ਮਜ਼ਦੂਰੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਮਜ਼ਦੂਰਾਂ ਦੇ ਹਿੱਤਾਂ ਲਈ ਕੋਈ ਠੋਸ ਕਦਮ ਚੁੱਕਣ ਨੂੰ ਤਿਆਰ ਨਹੀਂ ਹੈ ਇਸ ਦੇ ਨਾਲ ਹੀ ਸੈਲਰਾਂ ਵਾਲੇ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਲੱਖਾਂ ਕਰੋੜਾਂ ਦੀ ਲਾਗਤ ਨਾਲ ਲਗਾਏ ਗਏ ਸ਼ੈਲਰ ਸਰਕਾਰ ਦੀ ਨਲਾਇਕੀ ਕਰਕੇ ਅੱਜ ਮੂੰਹ ਅੱਡੇ ਖੜ੍ਹੇ ਹਨ ਅਤੇ ਸੈਲਰ ਉਦਯੋਗ ਬਰਬਾਦੀ ਵੱਲ ਜਾ ਰਿਹਾ ਹੈ ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਨੇ ਵੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਮਜ਼ਦੂਰਾਂ ਆੜਤੀਆਂ ਤੇ ਸੈਲਰਾਂ ਦੀਆਂ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਮੰਡੀਆਂ ਵਿੱਚ ਧਰਨੇ ਮੁਜਾਹਰੇ ਕਰਾਂਗੇ ਅਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਡਾਕਟਰ ਹਰਬੰਸ ਲਾਲ ਨੇ ਝੋਨੇ ਦੀ ਫਸਲ ਦੇ ਸੰਬੰਧ ਵਿੱਚ ਆਪਣੇ ਵਰਕਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ। ਇਸ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਂ ਦਾ ਨਾਅਰਾ ਚੇਤਨਾ ਮੰਚ ਦੇ ਜ਼ਿਲ੍ਹਾ ਪ੍ਰਧਾਨ ਗੁਰਕੀਰਤ ਸਿੰਘ ਬੇਦੀ, ਅਸ਼ੋਕ ਸਿੰਘ ਤਲਾਣੀਆਂ, ਸੰਦੀਪ ਸਿੰਘ ਲਵਲੀ ਹਮਾਯੂਪੁਰ ,ਬਲਵਿੰਦਰ ਸਿੰਘ ਗੋਗੀ, ਰੁਪਿੰਦਰ ਸਿੰਘ ਬੋਰਾ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਮਹਿੰਦਰ ਸਿੰਘ ਮਿੰਦੀ ਰਾਮਦਾਸ ਨਗਰ ,ਵੀਰ ਸਿੰਘ ਤਲਾਣੀਆ ,ਦਰਸ਼ਨ ਸਿੰਘ ਕੋਟਲਾ ਬਜਵਾੜਾ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ