ਬੱਸੀ ਪਠਾਣਾ, ਉਦੇ ਧੀਮਾਨ: ਜਿਲ੍ਹਾ ਫ਼ਤਹਿਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਬੱਸੀ ਪਠਾਣਾਂ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੀਦ ਪ੍ਰਬੰਧਾਂ ਦਾ ਰੋਜਾਨਾ ਖੁਦ ਜਾਇਜ਼ਾ ਲੈ ਰਹੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਮੰਡੀ ‘ਚ ਆਏ ਝੋਨੇ ਦੀ ਨਾਲੋ ਨਾਲ ਖਰੀਦ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫ਼ਤਹਿਗੜ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਨਿਰਵਿਘਨ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ, ਮਾਰਕਿਟ ਕਮੇਟੀ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੇ ਆੜਤੀਆਂ ਨਾਲ ਮੀਟਿੰਗ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਹਦਾਇਤ ਕੀਤੀ ਕਿ ਮੰਡੀ ਵਿੱਚ ਆਏ ਝੋਨੇ ਦੀ ਜਲਦੀ ਤੋਂ ਜਲਦੀ ਖਰੀਦ ਕਰਕੇ ਲਿਫ਼ਟਿੰਗ ਕਰਵਾਈ ਜਾਵੇ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਫਸਲ ਹੀ ਮੰਡੀ ‘ਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ ‘ਚ ਜਿਆਦਾ ਸਮਾਂ ਨਾ ਬੈਠਣਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੁਸਤ-ਦਰੁਸਤ ਹੈ ਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਮੰਡੀਆਂ ‘ਚ ਆਪਣੀ ਫਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿਕਤ ਨਾ ਆਵੇ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਡੀ.ਸੀ ਡਾ.ਸੋਨਾ ਥਿੰਦ ਨੂੰ ਝੌਨੇ ਦੀ ਖਰੀਦ ਹੋਣ ਤੋਂ ਬਾਅਦ ਲਿਫਟਿੰਗ ਦੇ ਕੰਮ ਚ ਤੇਜ਼ੀ ਲਿਆਦੀ ਜਾਵੇ। ਡੀ.ਸੀ ਡਾ.ਸੋਨਾ ਥਿੰਦ ਨੇ ਰਾਜੇਸ਼ ਸਿੰਗਲਾ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀ ਚ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੀਨਾਕਸ਼ੀ ਡੀ.ਐਫ.ਸੀ, ਹਰਵੀਰ ਕੌਰ ਐਸ.ਡੀ.ਐਮ ਬੱਸੀ ਪਠਾਣਾਂ, ਨਰਿੰਦਰ ਪਾਲ ਕੌਰ ਡੀ.ਐਫ.ਐਸ.ਓ, ਵਿਪਨ ਸਿੰਗਲਾ ਡੀ.ਐਮ, ਸੰਦੀਪ ਭਾਰਦਵਾਜ ਤਹਿਸੀਲਦਾਰ, ਕੰਵਲਜੀਤ ਸਿੰਘ ਸੈਕਟਰੀ ਮਾਰਕਿਟ ਕਮੇਟੀ ਬੱਸੀ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਯਾਦਵਿੰਦਰ ਸਿੰਘ ਇੰਸਪੈਕਟਰ, ਗੁਰਦੀਪ ਸਿੰਘ ਢੀਂਡਸਾ ਇੰਸਪੈਕਟਰ, ਅਸ਼ਵਨੀ ਗੌਤਮ ਪਨਸਪ,ਦੀਪਕ ਭਾਰਦਵਾਜ ਨਾਇਬ ਤਹਿਸੀਲਦਾਰ, ਰਾਜ ਕੁਮਾਰ ਸ਼ਰਮਾ ਡੀ.ਐਸ.ਪੀ ਬੱਸੀ ਪਠਾਣਾਂ, ਹਰਵਿੰਦਰ ਸਿੰਘ ਐਸ.ਐੱਚ.ਓ ਬੱਸੀ ਪਠਾਣਾਂ,ਹਰਜੀਤ ਸਿੰਘ ਚੀਮਾ ਪ੍ਰਧਾਨ ਬੱਸੀ ਮੰਡੀ, ਲਖਵੀਰ ਸਿੰਘ ਥਾਂਬਲਾ, ਹਰਵਿੰਦਰ ਸਿੰਘ, ਵਿਸ਼ਾਲ ਗੁਪਤਾ, ਕਰਨਬੀਰ, ਕੁਲਵਿੰਦਰ ਸਿੰਘ, ਹੇਮ ਰਾਜ ਨੰਦਾ, ਰਾਜੀਵ ਸਿੰਗਲਾ, ਸੁਭਾਂਸ਼ੁ ਜਿੰਦਲ, ਮਨੀਸ਼ ਜਿੰਦਲ, ਪੁਸ਼ਪਿੰਦਰ ਜਿੰਦਲ, ਬਲਦੇਵ ਸਿੰਘ ਦਮਹੇੜੀ ਕਿਸਾਨ ਆਗੂ ਹਾਜ਼ਰ ਸਨ|
ਡਿਪਟੀ ਕਮਿਸ਼ਨਰ ਨੇ ਬੱਸੀ ਪਠਾਣਾਂ ਅਨਾਜ ਮੰਡੀ ਦਾ ਕੀਤਾ ਦੌਰਾ, ਝੌਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

ਤਾਜ਼ਾ ਤਾਰੀਨ
- ਗਿਆਨਦੀਪ ਮੰਚ ਵੱਲੋਂ 21 ਕਵਿੱਤਰੀਆਂ ਦਾ ਸਨਮਾਨ
- ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਿੱਲੀ ਵਿਖੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੈਡਲ ਜਿੱਤੇ
- ਖਿਡਾਰੀਆਂ ਦੀ ਮਦਦ ਕਰਨ ਵਾਲੇ ਐਨ.ਆਰ.ਆਈ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤਾ ਗਿਆ ਸਨਮਾਨ
- ਸਮਰਪਣ, ਸ਼ਰਧਾ ਤੇ ਵਿਸ਼ਵਾਸ ਨਾਲ ਹੀ ਭਗਤੀ ਪੂਰਨ ਹੁੰਦੀ ਹੈ
- ਹੋਲੀ ਦੀਆਂ ਲੱਖ ਲੱਖ ਮੁਬਾਰਕਾਂ
- ਨਰਾਇਣਗੜ੍ਹ ਬਰਾਸ ਸਕੂਲ ਵਿਖੇ ਵਾਲੀਵਾਲ ਦੇ ਮੈਚ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਕਰਵਾਏ ਗਏ
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 275 ਵੀਂ ਲਾਵਾਰਿਸ ਡੈਡ ਬੋਡੀ ਦਾ ਸੰਸਕਾਰ
- ਸ੍ਰੀ ਸ੍ਰੀ 1008 ਮਹੰਤ ਬਾਬਾ ਗੋਪਾਲ ਪੂਰੀ ਜੀ ਦੀ ਯਾਦ ਵਿੱਚ ਨਿਊ ਸ਼ਿਵ ਸ਼ਕਤੀ ਸਵੀਟਸ ਵੱਲੋਂ ਭੰਡਾਰਾ ਕਰਵਾਇਆ ਗਿਆ
- ਚੋਰੀ ਹੋਇਆ ਸਾਈਕਲ ਵਿਅਕਤੀ ਨੂੰ ਵਾਪਿਸ ਦਿਲਵਾਇਆ
- ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਿਲਾਈ ਕਢਾਈ ਵਿੱਚੋਂ ਪਾਸ ਹੋਣ ਵਾਲੀਆਂ 8 ਵਿਦਿਆਰਥਣਾਂ ਨੂੰ ਦਿੱਤੇ ਸਰਟੀਫਿਕੇਟ
- ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
- Happy Marriage Anniversary to Viney Gupta and Rajni Gupta
- ਸਰਦਾਰਨੀ ਬਲਜੀਤ ਕੋਰ ਦੇ ਭੋਗ ਤੇ ਵਿਸ਼ੇਸ਼
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 273 ਵੀਂ ਲਾਵਾਰੀਸ ਡੈਡ ਬੋਡੀ ਦਾ ਸੰਸਕਾਰ
- ਆੜਤੀ ਐਸੋਸੀਏਸ਼ਨ ਨੇ ਨਵੇਂ ਐਸ.ਐਸ.ਪੀ. ਨਾਲ ਕੀਤੀ ਮੁਲਾਕਾਤ
- ਘਰ ਪਰਿਵਾਰ ਅਤੇ ਸਮਾਜ ’ਚ ਰਹਿੰਦੇ ਹੋਏ ਭਗਤੀ ਕਰੀਏ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਪਿੰਡ ਹਿੰਦੂਪੁਰ ਵਿਖੇ ਕੀਤਾ ਗਿਆ ਆਗਾਜ਼- ਡੀਐਸਪੀ ਰਾਜ ਕੁਮਾਰ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ
- ਮਹਾਂ ਸ਼ਿਵਰਾਤਰੀ ਮੌਕੇ ਸ਼ਰਹਿੰਦ ਸ਼ਹਿਰ ਵਿਖੇ ਕਰਵਾਇਆ ਦੋ ਰੋਜ਼ਾ ਸਮਾਗਮ
- ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ
- ਮਹਾਂ ਸ਼ਿਵਰਾਤਰੀ ਮੌਕੇ ਸੇਵਾ ਕਰਦੇ ਹੋਏ
- ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਮਹਾਂ ਸ਼ਿਵਰਾਤਰੀ ਮੌਕੇ ਤ੍ਰਿਵੈਣੀ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ
- ਨੌਜਵਾਨਾਂ ਦੀ ਮਰਿਆਦਾ, ਅਨੁਸ਼ਾਸਨ ਅਤੇ ਸਦਭਾਵਨਾ ਦਾ ਪ੍ਰਤੀਕ – ਨਿਰੰਕਾਰੀ ਕ੍ਰਿਕਟ ਟੂਰਨਾਮੈਂਟ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ, 2 ਨੂੰ ਕਰਨਗੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ
- ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ