ਡੇਰਾ ਬਾਬਾ ਪੁਸ਼ਪਾਨੰਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਸਰਹਿੰਦ, ਰੂਪ ਨਰੇਸ਼/ਥਾਪਰ:

ਸੰਤਾਂ ਦੀ ਨਗਰੀ ਵਿੱਚ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ। ਸੰਤ ਜਿਸ ਸਥਾਨ ਤੇ ਰਹਿੰਦੇ ਹਨ ਉਹ ਕੁੰਭ ਬਣ ਜਾਂਦਾ ਹੈ। ਇਹ ਪ੍ਰਵਚਨ ਸੰਤ ਬਾਬਾ ਬਲਵਿੰਦਰ ਦਾਸ ਨੇ ਡੇਰਾ ਬਾਬਾ ਪੁਸ਼ਪਾਨੰਦ ਜੀ ਮੁਲਾਂਪੁਰ ਵਿਖੇ ਧਾਰਮਕ ਸਮਾਗਮ ਦੌਰਾਨ ਕਹੇ। ਉਹਨਾਂ ਕਿਹਾ ਕਿ ਗੁਰੂ ਹੀ ਸਾਨੂੰ ਅੰਧਕਾਰਮਈ ਜੀਵਨ ਵਿਚੋਂ ਬਾਹਰ ਕੱਢ ਕੇ ਬਾਣੀ ਨਾਲ ਜੋੜਦਾ ਹੈ। ਇਸ ਲਈ ਜਰੂਰੀ ਹੈ ਕਿ ਅਸੀਂ ਗੁਰੂ ਦੇ ਦਿਖਾਏ ਮਾਰਗ ਤੇ ਚੱਲੀਏ ਅਤੇ ਆਪਣਾ ਜੀਵਨ ਸਫਲ ਕਰੀਏ। ਉਹਨਾਂ ਕਿਹਾ ਕਿ ਕਲਯੁੱਗ ਵਿੱਚ ਨਾਮ ਦੀ ਹੀ ਮਹਾਨਤਾ ਹੈI ਗ੍ਰਹਿਸਤ ਜੀਵਨ ਵਿੱਚ ਰਹਿੰਦੇ ਹੋਏ ਸਾਨੂੰ ਭਗਤੀ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨੂੰ ਵੀ ਉਨੀ ਹੀ ਅਹਿਮੀਅਤ ਦੇਣੀ ਚਾਹੀਦੀ ਹੈ।

ਸ ਮੌਕੇ ਮਹੰਤ ਬਾਬਾ ਬਲਵਿੰਦਰ ਦਾਸ ਜੀ, ਜਸਪ੍ਰੀਤ ਮੰਤਰੀ ,ਪ੍ਰੋ. ਈਸ਼ਰ ਸਿੰਘ, ਦਲਜੀਤ ਸਿੰਘ, ਕੁਲਵੀਰ ਸਿੰਘ , ਹਰਪ੍ਰੀਤ ਸਿੰਘ , ਅਵਤਾਰ ਸਿੰਘ , ਕੇਸਰ ਸਿੰਘ , ਕਰਤਾਰ ਸਿੰਘ ਤੇ ਲਖਵੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *