ਸਰਹਿੰਦ (ਰੂਪ ਨਰੇਸ਼/ਥਾਪਰ):
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਸ਼ਾਖਾ ਵਿੱਚ ਸਹਾਇਕ ਰਜਿਸਟਰਾਰ ਜਸਵੰਤ ਸਿੰਘ 39 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਯੂਨੀਵਰਸਿਟੀ ਦੇ ਸਟਾਫ ਤੇ ਅਧਿਕਾਰੀਆਂ ਵਲੋਂ ਉਹਨਾਂ ਦੇ ਸਨਮਾਨ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਏ ਕੇ ਤਿਵਾੜੀ ਡੀਨ ਅਕਾਦਮਿਕ, ਪ੍ਰਮੋਦ ਅਗਰਵਾਲ, ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਡਿਪਟੀ ਰਜਿਸਟਰਾਰ ਅਮਲਾ ਸਾਖਾ ਮਨਜੀਤ ਕੌਰ ਨੇ ਕਿਹਾ ਕਿ ਜੋ ਵਿਅਕਤੀ ਸਰਵਿਸ ਦੇ ਨਾਲ ਨਾਲ ਸਮਾਜ ਭਲਾਈ ਤੇ ਜਰੂਰਤਮੰਦਾਂ ਦੀ ਸੇਵਾ ਕਰਦਾ ਹੈ ਸਮਾਜ ਉਸ ਨੂੰ ਹਮੇਸ਼ਾ ਯਾਦ ਕਰਦਾ ਹੈ। ਸ. ਜਸਵੰਤ ਸਿੰਘ ਨੇ ਆਪਣੀ ਨੌਕਰੀ ਸੇਵਾਦਾਰ ਤੋ ਸ਼ੁਰੂ ਕੀਤੀ ਸੀ ਆਪਣੇ ਤਜਰਬੇ ਮੇਹਨਤ ਤੇ ਲਗਨ ਨਾਲ ਤਰੱਕੀ ਹਾਸਿਲ ਕਰਦੇ ਹੋਏ ਉੱਚੇ ਅਹੁਦੇ ਤੇ ਪਹੁੰਚੇ । ਉਹਨਾਂ ਕਿਹਾ ਕਿ ਆਪਣੇ ਅਹੁਦੇ ਦੇ ਰਹਿੰਦੇ ਹੋਏ ਉਹਨਾਂ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਵਿਚ ਕੜੀ ਦਾ ਕੰਮ ਕੀਤਾ ਤੇ ਯੂਨੀਵਰਸਿਟੀ ਦੇ ਕੰਮ ਵਿਚ ਕਦੇ ਦੇਰੀ ਨਹੀਂ ਕੀਤੀ। ਅਧਿਕਾਰੀਆਂ ਵਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਜਰਨੈਲ ਸਿੰਘ, ਨਰਿੰਦਰ ਸਿੰਘ ਕਪੂਰ,ਡਾ. ਦਰਸ਼ਨ ਸਿੰਘ, ਸ਼ਾਂਤਾ ਦੇਵੀ, ਭੁਪਿੰਦਰ ਸਿੰਘ ਢਿੱਲੋਂ, ਡਾ. ਬਲਜੀਤ ਸਿੰਘ, ਡਾ. ਗੁਰਬੀਰ ਸਿੰਘ, ਲੈਕਚਰਾਰ ਸੁਖਰਾਜ ਲੱਕੀ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।