ਗੇਜਾ ਰਾਮ ਵਾਲਮੀਕਿ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਬੱਸੀ ਮੰਡਲ ਦੇ ਪ੍ਰਧਾਨ ਰਾਜੀਵ ਮਲਹੌਤਰਾ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਦੇ ਹੱਕ ‘ਚ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਲਤਾ ਦੇਵੀ ਨੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 1ਕਿਲ੍ਹਾ ਮੁਹੱਲਾ ਵਿਖੇ ਘਰ-ਘਰ ਜਾ ਕੇ ਬੱਸੀ ਮੰਡਲ ਦੇ ਅਣਥੱਕ ਅਤੇ ਮਿਹਨਤੀ ਸਾਥੀਆਂ ਨੂੰ ਲੈਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਰਾਜੀਵ ਮਲਹੌਤਰਾ ਨੇ ਆਖਿਆ ਕਿ ਗੇਜਾ ਰਾਮ ਵਾਲਮੀਕਿ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਸ਼ਹਿਰ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਲੋਕਾਂ ਵੱਲੋਂ ਵੀ ਪਾਰਟੀ ਨੂੰ ਭਰਪੂਰ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਉਹਨਾਂ ਲੋਕਾਂ ਨੂੰ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਦੇਸ਼ ਦਾ ਵਿਕਾਸ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੀ ਸੰਭਵ ਹੈ। ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਦੇਸ਼ ਤਰੱਕੀਆਂ ਦੀਆਂ ਬੁਲੰਦੀਆਂ ਵੱਲ ਵੱਧ ਰਿਹਾ ਹੈ। ਭਾਜਪਾ ਆਗੂਆਂ ਤੇ ਸ਼੍ਰੀਮਤੀ ਲਤਾ ਦੇਵੀ ਨੇ ਲੋਕਾਂ ਨੂੰ ਅਗਾਮੀ 1 ਜੂਨ ਨੂੰ ਆਪਣੇ ਵੋਟ ਦੀ ਵਰਤੋਂ ਭਾਜਪਾ ਦੇ ਹੱਕ ਵਿੱਚ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੱਸੀ ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ,ਰਾਜੇਸ਼ ਗੌਤਮ, ਸੋਹਣ ਲਾਲ ਮੇਨਰੋ, ਕੁਲਦੀਪ ਪਾਠਕ,ਹਰਮੇਸ਼ ਸ਼ਰਮਾ, ਰਮੇਸ਼ ਮਲਹੌਤਰਾ, ਨਰੇਸ਼ ਗੌਤਮ,ਸੰਦੀਪ ਬੰਸਲ ਬੰਟੀ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *