ਬੀ.ਵੀ.ਪੀ. ਬੱਸੀ ਪਠਾਣਾ ਵੱਲੋਂ ਲਗਾਇਆ ਗਿਆ ਮੁਫ਼ਤ ਸ਼ੂਗਰ ਅਤੇ ਐਚ.ਬੀ. ਟੈਸਟਿੰਗ ਕੈਂਪ ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਹੇਠ ਸੇਵਾ ਮੁਖੀ ਵਿਨੋਦ ਸ਼ਰਮਾ ਅਤੇ ਪ੍ਰੋਜੈਕਟ ਹੈੱਡ ਰਵਿੰਦਰ ਰਿੰਕੂ ਦੀ ਦੇਖ-ਰੇਖ ਹੇਠ ਪਬਲਿਕ ਕੰਪਿਊਟਰਾਈਜ਼ਡ ਲੈਬਾਰਟਰੀ ਬੱਸੀ ਪਠਾਣਾ ਵਿਖੇ ਮੁਫ਼ਤ ਸ਼ੂਗਰ ਅਤੇ ਐਚ.ਬੀ ਟੈਸਟਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਸਮਾਜ ਸੇਵੀ  ਐਮ.ਪੀ ਕਲੋਨੀ ਦੇ ਸਰਦਾਰ ਗੁਰਮੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਿਰੀਖਣ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਭਾਰਤ ਮਾਤਾ ਦੀ ਤਸਵੀਰ ਅੱਗੇ ਦੀਪ ਜਗਾ ਕੇ ਕੀਤੀ ਗਈ | ਆਪਣੇ ਸੰਬੋਧਨ ਦੌਰਾਨ ਸਰਦਾਰ ਗੁਰਮੇਲ ਸਿੰਘ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤਾ ਜਾ ਰਿਹਾ ਸੇਵਾ ਕਾਰਜ ਸ਼ਲਾਘਾਯੋਗ ਕਦਮ ਹੈ ਅਤੇ ਪ੍ਰੀਸ਼ਦ ਵੱਲੋਂ ਹਰ ਮਹੀਨੇ ਤਿੰਨ ਤੋਂ ਚਾਰ ਪ੍ਰਾਜੈਕਟ ਲਾਏ ਜਾ ਰਹੇ ਹਨ। ਪ੍ਰੀਸ਼ਦ ਵੱਲੋਂ ਕਦਰਾਂ ਕੀਮਤਾਂ ਅਤੇ ਸੇਵਾ ਪ੍ਰੋਜੈਕਟ ਲਗਾਕੇ ਸਮਾਜ ਭਲਾਈ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਲਈ ਪ੍ਰੀਸ਼ਦ ਵਧਾਈ ਦੀ ਹੱਕਦਾਰ ਹੈ। ਪ੍ਰੀਸ਼ਦ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਸਰਵਿਸ ਹੈੱਡ ਵਿਨੋਦ ਸ਼ਰਮਾ ਅਤੇ ਪ੍ਰੋਜੈਕਟ ਹੈੱਡ ਰਵਿੰਦਰ ਰਿੰਕੂ ਨੇ ਦੱਸਿਆ ਕਿ 26-05-24 ਤੋਂ 08-06-24 ਤੱਕ ਸਿਵਲ ਹਸਪਤਾਲ ਨੇੜੇ ਪਬਲਿਕ ਕੰਪਿਊਟਰਾਈਜ਼ਡ ਲੈਬਾਰਟਰੀ ਵਿੱਚ ਖੂਨ ਨਾਲ ਸਬੰਧਤ ਸਾਰੇ ਟੈਸਟ ਅੱਧੇ ਰੇਟ ‘ਤੇ ਕੀਤੇ ਜਾਣਗੇ ਅਤੇ ਭਵਿੱਖ ਵਿੱਚ ਵੀ ਪ੍ਰੀਸ਼ਦ ਦਾ ਸੇਵਾ ਕਾਰਜ ਜਾਰੀ ਰਹੇਗਾ। ਪ੍ਰੀਸ਼ਦ ਸਮੂਹ ਮੈਂਬਰ ਨੇ ਸ਼ਹਿਰ ਵਾਸੀਆਂ ਨੂੰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਕੀਮਤੀ ਵੋਟ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ੍ਰੀਮਤੀ ਕੁਲਦੀਪ ਕੌਰ, ਸੁਖਪ੍ਰੀਤ ਕੌਰ, ਰਮੇਸ਼ ਕੁਮਾਰੀ,  ਪ੍ਰਮੋਦ ਲਤਾ, ਨਿਧੀ ਭੰਡਾਰੀ, ਮਨੀਸ਼ਾ ਅਰੋੜਾ, ਹਿਤੂ ਸੁਰਜਨ, ਆਂਚਲ ਸ਼ਰਮਾ, ਸਕੱਤਰ ਭਾਰਤ ਭੂਪਨ ਸਚਦੇਵਾ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਮੀਤ ਪ੍ਰਧਾਨ ਨੀਰਜ ਗੁਪਤਾ, ਬਲਦੇਵ ਕ੍ਰਿਸ਼ਨ, ਹੇਮ ਰਾਜ ਥਰੇਜਾ, ਅਨਿਲ ਕੁਮਾਰ, ਰਣਧੀਰ ਕੁਮਾਰ, ਮਨੋਜ ਸ਼ਰਮਾ, ਰੁਪਿੰਦਰ ਸੁਰਜਨ, ਜੈ ਕ੍ਰਿਸ਼ਨ ਕਸ਼ਯਪ, ਰਾਜ ਕੁਮਾਰ ਵਧਵਾ, ਭਾਰਤ ਭੂਸ਼ਣ ਸ਼ਰਮਾ, ਰਵੀਸ਼ ਅਰੋੜਾ, ਵਾਸਦੇਵ ਨੰਦਾ, ਅਨਿਲ ਲੂੰਬਾ, ਪਵਨ ਬਾਂਸਲ, ਸੁਨੀਲ ਰੈਨਾ, ਗੁਰਿੰਦਰ ਸਿੰਘ, ਰਮੇਸ਼ ਕੁਮਾਰ , ਪ੍ਰੀਤਮ ਰੱਬੜ, ਕ੍ਰਿਸ਼ਨ ਕੁਮਾਰ, ਅਸ਼ੋਕ ਕੁਮਾਰ, ਰਜਿੰਦਰ ਸ਼ਰਮਾ, ਆਦਿ ਹੋਰ ਵੀ ਸ਼ਾਮਿਲ ਸਨ |

Leave a Reply

Your email address will not be published. Required fields are marked *