ਅੱਜ ਲਗਾਏ ਗਏ ਬੂਟੇ ਅਗਲੀ ਪੀੜ੍ਹੀ ਲਈ ਹਨ ਤੋਹਫ਼ਾ – ਪ੍ਰੇਮ ਵਧਵਾ, ਹਰਨੇਕ ਸਿੰਘ

ਬੱਸੀ ਪਠਾਣਾ, ਉਦੇ ਧੀਮਾਨ: ਪੱਤੇ ਫਾਊਂਡੇਸ਼ਨ ਸੰਸਥਾ ਵੱਲੋਂ ਰੁੱਖ ਲਗਾਓ ਮੁਹਿੰਮ ਤਹਿਤ ਵੇਰਕਾ ਮਿਲਕ ਪਲਾਂਟ ਬੱਸੀ ਪਠਾਣਾਂ ਵਿੱਖੇ ਫ਼ਲਦਾਰ ਤੇ ਛਾਦਾਰ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਸਥਾ ਦੇ ਮੁਖੀ ਪ੍ਰੇਮ ਵਧਵਾ ਤੇ ਹਰਨੇਕ ਸਿੰਘ ਨੇ ਕਿਹਾ ਕਿ ਮਨੁੱਖ ਅੱਜ ਰੁੱਖਾਂ ਅਤੇ ਪੌਦਿਆਂ ਦੀ ਬਦੌਲਤ ਹੀ ਜਿਉਂਦਾ ਹੈ। ਜੇਕਰ ਰੁੱਖ-ਪੌਦੇ ਨਾ ਹੋਣ ਤਾਂ ਮਨੁੱਖੀ ਜੀਵਨ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਅੱਜ ਲਗਾਏ ਗਏ ਬੂਟੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤੋਹਫ਼ਾ ਸਾਬਤ ਹੋਣਗੇ ਕਿਉਂਕਿ ਇਹ ਪੌਦੇ ਸਦੀਆਂ ਤੱਕ ਵਧਦੇ-ਫੁੱਲਦੇ ਰਹਿਣਗੇ ਅਤੇ ਹਰ ਕਿਸੇ ਨੂੰ ਜੀਵਨ ਵਜੋਂ ਆਕਸੀਜਨ ਪ੍ਰਦਾਨ ਕਰਦੇ ਰਹਿਣਗੇ। ‘ਅੱਜ ਲਗਾਏ ਗਏ ਬੂਟੇ ਅਗਲੀ ਪੀੜ੍ਹੀ ਲਈ ਤੋਹਫ਼ਾ ਹੈ। ਉਨਾਂ ਕਿਹਾ ਕਿ ਇਹ ਬੂਟੇ ਹੀ ਸਾਡੇ ਜੀਵਨ ਨੂੰ ਵਧਾਉਂਦੇ ਹਨ ਅਤੇ ਕਾਇਮ ਰੱਖਦੇ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਉਸ ਦੀ ਬਾਅਦ ਵਿੱਚ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਫੁੱਲ ਆਉਣ ਤੋਂ ਬਾਅਦ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ।ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਨੂੰ ਸ਼ੁੱਧ ਕਰਨ ਲਈ ਆਕਸੀਜਨ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਰਲਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸ਼ੁੱਧ ਹੋ ਸਕੇ ਅਤੇ ਬਿਮਾਰੀਆਂ ਨੂੰ ਵੀ ਘੱਟ ਕੀਤਾ ਜਾ ਸਕੇ। ਐਸਕੌਟ ਫਾਰਮਜ਼ ਬਲਾੜੀ ਦੀ ਮੈਨੇਜਮੈਂਟ ਵਲੋਂ ਬੂਟਿਆਂ ਦੀ ਸੇਵਾ ਚ ਯੋਗਦਾਨ ਪਾਇਆ ਗਿਆ।
ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਡੀ.ਜੀ.ਐਮ ਰਜਤ ਖੰਨਾ, ਪਲਾਂਟ ਇੰਜੀਨੀਅਰ ਹਰਿੰਦਰ ਸਿੰਘ, ਪ੍ਰੇਮ ਵਧਵਾ, ਹਰਨੇਕ ਸਿੰਘ, ਰਮੇਸ਼ ਕੁਮਾਰ, ਸੁਰੇਸ਼ ਗੌਤਮ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *