36 ਗ੍ਰਾਮ ਹੈਰੋਇਨ ਨੁਮਾ ਪਦਾਰਥ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ਼੍ਰੀ ਸਵੱਪਨ ਸ਼ਰਮਾ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-1 ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ PPS ਏ.ਸੀ.ਪੀ ਕੈਟ ਦੀਆਂ ਹਦਾਇਤਾਂ ਅਨੁਸਾਰ SI ਸੰਦੀਪ ਰਾਣੀ ਮੁੱਖ ਅਫਸਰ ਥਾਣਾ ਕੈਟ ਜਲੰਧਰ ਅਤੇ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਪਰਾਗਪੁਰ ਦੀ ਅਗਵਾਈ ਹੇਠ ਮਿਤੀ 02.12.2023 ਨੂੰ ASI ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਰਾਮ ਬਾਗ ਮੰਦਰ ਦੀਪ ਨਗਰ ਜਲੰਧਰ ਮੋਜੂਦ ਸੀ ਕਿ ਦੀਪ ਨਗਰ ਤਰਫੋ ਇੱਕ ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਸੱਜੀ ਜੇਬ ਵਿੱਚੋ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਇੱਕ ਸਾਈਡ ਸੁੱਟ ਦਿੱਤਾ ਜਿਸ ਨੂੰ ਕਾਬੂ ਕਰਕੇ ਨਾ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਹਰਿਤਿਕ ਕੁਮਾਰ ਯਾਦਵ ਪੁੱਤਰ ਰਾਜੇਸ਼ ਯਾਦਵ ਵਾਸੀ ਹਾਲ ਮ.ਨੰ. 720 ਅਰਮਾਨ ਨਗਰ ਦਕੋਹਾ ਜਲੰਧਰ ਹਾਲ ਵਾਸੀ ਮ.ਨੰ.70 ਅਰਜਨ ਨਗਰ ਦਕੋਹਾ ਜਲੰਧਰ ਦੱਸਿਆ। ਜਿਸ ਵੱਲੋ ਸੁੱਟੇ ਕਾਲੇ ਰੰਗ ਦਾ ਮੋਮੀ ਲਿਫਾਫਾ ਦੀ ਤਲਾਸ਼ੀ ਕਰਨ ਤੇ ਕੁੱਲ਼ 36 ਗ੍ਰਾਮ ਹੈਰੋਇਨ ਨੁਮਾ ਪਦਾਰਥ ਬ੍ਰਾਮਦ ਹੋਇਆ ਅਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਦੋਸ਼ੀ ਪਾਸੋ ਪੁੱਛਗਿਛ ਕਰਕੇ ਮੁੱਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *