ਗੈਰ ਸਾਖਰ ਲੋਕਾਂ ਨੂੰ ਸਾਖਰ ਬਣਾਉਣ ਦੀ ਮੁਹਿੰਮ ਤਹਿਤ ਚਲਾਏ ਜਾ ਰਹੇ ਉਲਾਸ ਪ੍ਰੋਜੈਕਟ ਅਧੀਨ ਦੂਜੇ ਗੇੜ ਦੀ ਪ੍ਰੀਖਿਆ ਦਾ ਆਯੋਜਨ ਸਫਲਤਾ ਪੂਰਵਕ ਨੇਪਰੇ ਚੜ੍ਹਿਆ

ਸਰਹਿੰਦ,(ਥਾਪਰ):

ਸਿਖਿਆ ਮੰਤਰਾਲੇ ( ਭਾਰਤ ਸਰਕਾਰ) ਦੀ ਅਗਵਾਈ ਹੇਠ ਸੂਬੇ ਅੰਦਰ ਗੈਰ ਸਾਖਰ ਲੋਕਾਂ ਨੂੰ ਸਾਖਰ ਬਣਾਉਣ ਦੀ ਮੁਹਿੰਮ ਤਹਿਤ ਚਲਾਏ ਜਾ ਰਹੇ ਉਲਾਸ ਪ੍ਰੋਜੈਕਟ ਅਧੀਨ ਸੈਸ਼ਨ 2023-24 ਦੂਜੇ ਗੇੜ ਦੀ ਪ੍ਰੀਖਿਆ ਦਾ ਆਯੋਜਨ ਸਫਲਤਾ ਪੂਰਵਕ ਮਿਤੀ 17 ਮਾਰਚ ਦਿਨ ਐਤਵਾਰ ਨੂੰ ਨੇਪਰੇ ਚੜਿਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅੰਦਰ ਡਿਪਟੀ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਜੀ ਦੀ ਅਗਵਾਈ ਹੇਠ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਸਮੁੱਚੇ ਜ਼ਿਲੇ ਅੰਦਰ ਗੈਰ ਸਾਖਰ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਸਾਖਰ ਬਣਾਉਣ ਲਈ ਜਿਥੇ ਵੱਖ ਵੱਖ ਸਕੂਲਾਂ ਤੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਸਨ ਉਥੇ ਨਾਲ ਹੀ ਗੈਰ ਸਾਖਰ ਵਿਅਕਤੀਆਂ ਨੂੰ ਪੜਾਉਣ ਲਈ ਵਲੰਟੀਅਰ ਟੀਚਰਜ਼ ਦਾ ਸਹਿਯੋਗ ਵੀ ਲਿਆ ਜਾ ਰਿਹਾ ਸੀ।

ਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਆਨੰਦ ਗੁਪਤਾ ਪ੍ਰਿੰਸੀਪਲ ਡਾਇਟ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇਸ ਪ੍ਰੀਖਿਆ ਅੰਦਰ ਇੰਨੀ ਵੱਡੀ ਗਿਣਤੀ ਵਿਚ ਗ਼ੈਰ ਸਾਖਰ ਉਮੀਦਵਾਰ ਸ਼ਾਮਲ ਹੋਏ।ਡੀ.ਈ.ਓ(ਸ)ਗਿੰਨੀ ਦੁੱਗਲ ਅਤੇ ਡੀ.ਈ.ਓ (ਐਲੀ:) ਸ਼੍ਰੀਮਤੀ ਸ਼ਾਲੂ ਮਹਿਰਾ ਅਤੇ ਜਿਲ੍ਹਾ ਨੋਡਲ ਅਫਸਰ ਹਰਪ੍ਰੀਤ ਕੌਰ ਨੇ ਪ੍ਰੀਖਿਆ ਦੀ ਸਫਲਤਾ ਲਈ ਸਾਰੇ ਸਿੱਖਿਆ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *