ਪਹਿਲਵਾਨ ਜਸਪੂਰਨ ਸਿੰਘ ਨੇ ਜਿੱਤੇ ਦੋ ਖਿਤਾਬ

ਸਰਹਿੰਦ, ਥਾਪਰ:

ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਜਸਪੂਰਨ ਸਿੰਘ ਵਲੋਂ ਦੋ ਖਿਤਾਬ ਜਿੱਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਤਾਰ ਸਿੰਘ ਪਹਿਲਵਾਨ ਅਤੇ ਦੀਦਾਰ ਸਿੰਘ ਦਾਰੀ ਨੇ ਦੱਸਿਆ ਕਿ ਜਸਪੂਰਨ ਸਿੰਘ ਪਹਿਲਵਾਨ ਨੇ ਭਾਰਤ ਕੇਸਰੀ ਅਤੇ ਭਾਰਤ ਕੁਮਾਰ ਦਾ ਖਿਤਾਬ ਜਿੱਤਿਆ ਹੈ। ਇਨਾਮ ਵਜੋਂ ਉਸਨੂੰ 1 ਲੱਖ 51 ਹਜ਼ਾਰ ਤੇ 21 ਹਜ਼ਾਰ ਦੀ ਰਾਸ਼ੀ ਦੇ ਇਨਾਮ ਨਾਲ ਨਵਾਜਿਆ ਗਿਆ। ਉਹਨਾਂ ਦੱਸਿਆ ਕਿ ਭਾਰਤ ਕੇਸਰੀ ਵਿੱਚ ਉਸਨੇ 90 ਕਿਲੋਗ੍ਰਾਮ ਵਰਗ ਅਤੇ ਭਾਰਤ ਕੁਮਾਰ ਵਿੱਚ 85 ਕਿਲੋਗ੍ਰਾਮ ਵਰਗ ਦਾ ਖਿਤਾਬ ਜਿੱਤਿਆ ਹੈ।

ਵਰਨਣਯੋਗ ਹੈ ਕਿ ਇਹ ਪਹਿਲਵਾਨ ਪਹਿਲਾਂ ਵੀ ਇਟਲੀ ਦੇ ਰੋਮ ਸ਼ਹਿਰ ਵਿੱਚ ਭਾਰਤ ਵੱਲੋਂ ਖੇਡਦਿਆਂ ਕਾਂਸੀ ਦਾ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਇਆ ਸੀ। ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਸਿਕੰਦਰ ਸਿੰਘ , ਮੁੱਲਾਂਪੁਰ ਦੇ ਬਾਬਾ ਬਲਵਿੰਦਰ ਦਾਸ , ਨਗਰ ਕੌਂਸਲ ਬੱਸੀ ਦੀ ਸਾਬਕਾ ਮੀਤ ਪ੍ਰਧਾਨ ਰੇਨੂੰ ਹੈਪੀ , ਹਰਚੰਦ ਸਿੰਘ ਡੂਮਛੇੜੀ , ਕਰਨੈਲ ਸਿੰਘ , ਕੈਪਟਨ ਗੁਰਮੀਤ ਸਿੰਘ ਗੁਰਾਇਆ, ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ,ਨੌਰੰਗ ਸਿੰਘ ਅਤੇ ਖੁਸ਼ਵੰਤ ਰਾਏ ਨੇ ਪਹਿਲਵਾਨ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀI

Leave a Reply

Your email address will not be published. Required fields are marked *