ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ: ਕੁਲਦੀਪ ਸਿੰਘ ਸਿੱਧੂਪੁਰ

ਉਦੇ ਧੀਮਾਨ, ਬੱਸੀ ਪਠਾਣਾਂ: ਵਿਧਾਨ ਸਭਾ ਦੇ ਹਾਲ ਹੀ ਵਿੱਚ ਹੋਏ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਦੇ ਸੈਸ਼ਨ ਵਿੱਚ ਆਪਣੀ ਕੁਰਸੀ ਦੀ ਮਰਿਆਦਾ ਨੂੰ ਭੁੱਲਦੇ ਹੋਏ ਉਹਨਾਂ ਨੇ ਲੋਕਾਂ ਵੱਲੋਂ ਚੁਣੇ ਹੋਏ ਦਲਿਤ ਨੁਮਾਇੰਦੇ ਦੀ ਬੇਇਜ਼ਤੀ ਕੀਤੀ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਐਸੀ ਮੋਰਚਾ ਦੇ ਸੂਬਾ ਦੇ ਬੁਲਾਰੇ ਅਤੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਵੱਲੋਂ ਦਲਿਤਾਂ ਬਾਰੇ ਇੰਨੀ ਗੰਦੀ ਸ਼ਬਦਾਵਲੀ ਵਿੱਚ ਬੋਲਣਾ ਬਹੁਤ ਹੀ ਘਲਾਉਣੀ ਹਰਕਤ ਹੈ । ਜਿਸ ਨਾਲ ਪੂਰੇ ਐਸਸੀ ਸਮਾਜ ਦੇ ਅੰਦਰ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ।ਇੱਕ ਗਰੀਬ ਸਮਾਜ ਦੇ ਐਮਐਲਏ ਨੂੰ ਤੂੰ ਧੜੱਕ ਕਰਕੇ ਬੋਲਣਾ ਇੱਕ ਮੁੱਖ ਮੰਤਰੀ ਲਈ ਮਰਿਆਦਾ ਤੋਂ ਬਾਹਰ ਹੋਣ ਵਾਲੀ ਗੱਲ ਹੈ । ਤੇ ਸਰਕਾਰ ਦੀ ਇੱਕ ਵੱਡੀ ਨਲਾਇਕੀ ਹੈ ।ਭਗਵੰਤ ਮਾਨ ਸਰਕਾਰ ਗਰੀਬਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਖਾਸ ਕਰ ਦਲਿਤ ਲੋਕਾਂ ਦਾ ਝਾੜੂ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ,ਆਉਣ ਵਾਲੇ ਸਮੇਂ ਦੇ ਵਿੱਚ ਲੋਕ ਭਗਵੰਤ ਮਾਨ ਸਰਕਾਰ ਨੂੰ ਪਿੰਡਾਂ ਦੇ ਅੰਦਰ ਸਬਕ ਸਿਖਾਉਣਗੇ ਕਿਉਂਕਿ ਇੱਕ ਦਲਿਤ ਸਮਾਜ ਹੀ ਹੈ ਜੋ ਸਰਕਾਰਾਂ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਵੋਟਾਂ ਲੈਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਗਰੀਬਾਂ ਦੀ ਕੋਈ ਸਾਰ ਨਹੀਂ ਲਈ ਸਿਰਫ ਆਪਣੀ ਵਾਹੋ ਵਾਹੀ ਖੱਟਣ ਦੇ ਵਿੱਚ ਰੁਜੀ ਹੋਈ ਹੈ ਦੋ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੀ ਆਰਥਿਕ ਹਾਲਾਤ ਬਹੁਤ ਬਤਰ ਹੋ ਚੁੱਕੇ ਹਨ ਸਿੱਧੂਪੁਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਗਰੀਬ ਕਲਿਆਣ ਯੋਜਨਾਵਾਂ ਤਹਿਤ ਅਨੇਕਾਂ ਸਕੀਮਾਂ ਦੇ ਕੇ ਜਿੱਥੇ ਗਰੀਬਾਂ ਦਾ ਫਾਇਦਾ ਕੀਤਾ ਗਿਆ ਉਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਇਸ ਗੱਲ ਦੀ ਪੂਰੇ ਐਸੀ ਸਮਾਜ ਤੋਂ ਮੁਆਫੀ ਮੰਗਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਦਰਮਿਆਨ ਭਗਵੰਤ ਮਾਨ ਸਰਕਾਰ ਦੇ ਖਿਲਾਫ ਐਸੀ ਸਮਾਜ ਵੱਲੋਂ ਇੱਕ ਮੁਹਿੰਮ ਵਿੱਢੀ ਜਾਵੇਗੀ । ਜਿਸ ਨਾਲ ਪਿੰਡਾਂ ਦੇ ਅੰਦਰ ਖਾਸ ਕਰ ਐਸੀ ਸਮਾਜ ਦੇ ਲੋਕਾਂ ਦੇ ਵਿੱਚ ਜਾਣਾ ਇਹਨਾਂ ਦਾ ਦੁਬਰ ਹੋ ਜਾਵੇਗਾ । ਸਮਾਜ ਝਾੜੂ ਸਰਕਾਰ ਦੀਆਂ ਗਲਤੀਆਂ ਨੂੰ ਕਦੇ ਮਆਫ ਨਹੀਂ ਕਰੇਗਾ ।

Leave a Reply

Your email address will not be published. Required fields are marked *