ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੱਜ ਸ਼ਾਮ ਛੇ ਵਜੇ ਦੇ ਕਰੀਬ ਉਤਰਾਖੰਡ ਦਾ ਪਰਿਵਾਰ ਗੁਰੂਦਵਾਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖ਼ੇ ਮੱਥਾ ਟੇਕਣ ਆਇਆ ਸੀ। ਸਮਾਨ ਦੀ ਖਰੀਦੋ ਫਰੋਖਤ ਕਰਦੇ ਸਮੇਂ ਉਹਨਾਂ ਦਾ ਬੇਸ਼ਕੀਮਤੀ ਮੋਬਾਈਲ ਫੋਨ ਕੀਤੇ ਗੁੰਮ ਹੋ ਗਿਆ ਸੀ, ਜੋ ਕਿ ਸ਼ਿਵ ਸੈਨਾ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਫ਼ਤਿਹਗੜ੍ਹ ਸਾਹਿਬ ਅਤੇ ASI ਨਿਰਮਲ ਸਿੰਘ ਨੂੰ ਮਿਲ ਗਿਆ ਅਤੇ ਇਹਨਾਂ ਨੇ ਇੱਕ ਘੰਟੇ ਅੰਦਰ ਹੀ ਫੋਨ ਦੇ ਮਾਲਕਾਂ ਨੂੰ ਲੱਭ ਕੇ ਜੋ ਕਿ ਉਤਰਾਖੰਡ ਦੇ ਰਹਿਣ ਵਾਲੇ ਸਨ ਨੂੰ ਉਹਨਾਂ ਦਾ ਮੋਬਾਈਲ ਫੋਨ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ।