Home ਫ਼ਤਹਿਗੜ੍ਹ ਸਾਹਿਬ ਸਤਿਸੰਗ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ- ਨਾਗਰਾ, ਕਿਰਨ

ਸਤਿਸੰਗ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ- ਨਾਗਰਾ, ਕਿਰਨ

ਸਰਹਿੰਦ, ਰੂਪ ਨਰੇਸ਼:

ਸਤਿਸੰਗ ਤੋਂ ਗਿਆਨ ਅਤੇ ਗਿਆਨ ਤੋਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲ ਮਨਦੀਪ ਕੌਰ ਨਾਗਰਾ ਅਤੇ ਕਿਰਨ ਸੂਦ ਨੇ ਇਸਤਰੀ ਸਤਸੰਗ ਸਭਾ ਮੰਦਰ ਪ੍ਰੋਫੈਸਰ ਕਲੋਨੀ ਵਿਖੇ ਸ੍ਰੀ ਸੁੰਦਰ ਕਾਂਡ ਚਾਲੀਸਾ ਪਾਠ ਦੌਰਾਨ ਕਹੀ। ਉਹਨਾਂ ਕਿਹਾ ਕਿ ਸਤਸੰਗ ਹੀ ਇਕ ਅਜਿਹੀ ਸਾਧਨ ਹੈ ਜੋ ਸਾਨੂੰ ਪ੍ਰਭੂ ਨਾਲ ਮਿਲਾਉਂਦਾ ਹੈ। ਇਸ ਲਈ ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਸਮਾਂ ਨਿਕਾਲ ਕੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਵਿੱਚ ਧਾਰਮਿਕ ਪ੍ਰਵਿਰਤੀ ਵਧਾਓ ਤਾਂ ਕਿ ਉਹ ਵੱਡੇ ਹੋ ਕੇ ਸਮਾਜ ਭਲਾਈ ਦੇ ਕੰਮ ਕਰਨ।ਕੀਰਤਨ ਮੰਡਲੀ ਵਲੋਂ ਸੰਗੀਤਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਨਰਿੰਦਰ ਕੁਮਾਰ ਪ੍ਰਿੰਸ, ਸੁਮਨ ਬਾਂਸਲ, ਸਿੰਮੀ ਤਕਿਆਰ,ਕਿਰਨ ਬੈਕਟਰ,ਕਮਲਾ ਸੂਦ, ਸ਼ਸ਼ੀ ਰਾਣੀ,ਸ਼ੈਲੀ ਸੂਦ, ਇੰਦੂ ਸ਼ਰਮਾ, ਰਮਾ ਰਾਣੀ, ਰਾਧੇ ਸ਼ਾਮ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here